ਸਕੂਲ 'ਚ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

ਦੋਰਾਹਾ, (ਅਮਰੀਸ਼ ਆਨੰਦ) : ਕਿਡਜ਼ ਵਿੱਲੇ ਪਲੇਵੇ ਸਕੂਲ ਨੇ ਸ਼ੁੱਕਰਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ। ਪਿੰ੍ਸੀਪਲ ਪ੍ਰੀਤਿਸ਼ ਗੁਸਾਈਂ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਆਪਣੀਆਂ ਰੰਗਦਾਰ ਵਰਦੀਆਂ ਵਿੱਚ ਸ੍ਰੀ ਕ੍ਰਿਸ਼ਨ ਬਣ ਕੇ ਸਕੂਲ ਆਏ ਤੇ ਇਨ੍ਹਾਂ ਨੇ ਜਨਮ ਅਸ਼ਟਮੀ ਨਾਲ ਸਬੰਧਿਤ ਗੀਤਾਂ 'ਤੇ ਡਾਂਸ ਦਾ ਪ੍ਰਦਰਸ਼ਨ ਕੀਤਾ। ਉਨਾਂ੍ਹ ਦੱਸਿਆ ਕਿ ਇਕ ਲੰਬੇ ਅਰਸੇ ਬਾਅਦ ਵਿਦਿਆਰਥੀਆਂ ਵੱਲੋਂ ਆਪਣੇ ਕਲਾਸ ਦੇ ਸਾਥੀਆਂ ਨਾਲ ਤਿਉਹਾਰ ਮਨਾਇਆ। ਉਨਾਂ੍ਹ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਕਾਰਨ ਪੂਰੀ ਖ਼ੁਸ਼ੀ ਸੀ। ਅਧਿਆਪਕਾ ਨੇ ਵਿਦਿਆਰਥੀਆਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਨਾਲ ਸੰਬੰਧਿਤ ਸਾਖੀਆਂ ਸੁਣਾਈਆਂ ਤੇ ਉਨਾਂ੍ਹ ਦੇ ਉਪਦੇਸ਼ਾਂ ਨੂੰ ਵਿਸਤਾਰ ਨਾਲ ਵਰਣਨ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਡੀ.ਐਸ ਗੁਸਾਈਂ,ਮੈਡਮ ਆਸ਼ਾ ਗੁਸਾਈਂ ਨੇ ਸਾਂਝੇ ਤੌਰ ਤੇ ਇਸ ਦਿਨ ਦੀ ਵਧਾਈ ਦਿੱਤੀ। ਇਸ ਮੌਕੇ ਸਕੂਲ ਬੱਚੇ ਤੇ ਸਾਰਾ ਸਟਾਫ਼ ਮੈਂਬਰ ਹਾਜ਼ਰ ਸਨ।