ਰਾਜਪੁਰਾ, 2 ਦਸੰਬਰ ( ਰਾਜੇਸ਼ ਡਾਹਰਾ ) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਪਹਿਲੀ ਪਾਤਸ਼ਾਹੀ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇੰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਦੂਆ ਵਾਈਸ ਚੇਅਰਮੈਨ ਪੀ ਆਰ ਟੀ ਸੀ ਪੰਜਾਬ, ਵਾਈਸ ਪ੍ਰਧਾਨ ਸ਼੍ਰੀ ਰਾਜੇਸ਼ ਆਨੰਦ, ਜਰਨਲ ਸੈਕਟਰੀ ਸ਼੍ਰੀ ਸੁਰਿੰਦਰ ਕੌਸ਼ਲ, ਵਿੱਤ ਸੈਕਟਰੀ ਸ਼੍ਰੀਮਤੀ ਠਾਕੁਰੀ ਖੁਰਾਨਾ ਤੇ ਸੈਕਟਰੀ ਸ਼੍ਰੀ ਵਿਨੇ ਕੁਮਾਰ ਵਾਈਸ ਚੇਅਰਮੈਨ ਪੈਪਸੂ ਬੋਰਡ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਦੀ ਅਗਵਾਈ ਵਿਚ ਹਿੰਦੀ ਵਿਭਾਗ ਦੇ ਡਾ. ਸੁਰੇਸ਼ ਨਾਇਕ ਤੇ ਡਾ. ਪੂਜਾ ਅਗਰਵਾਲ ਅਤੇ ਮੀਡੀਆ ਵਿਭਾਗ ਦੇ ਪ੍ਰੋਫ਼ੈਸਰ ਬਲਜਿੰਦਰ ਸਿੰਘ ਗਿੱਲ ਵੱਲੋਂ ਇੰਟਰ ਕਾਲਜ ਕਵਿਤਾ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਨੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚਾਨਣ ਪਾਉਂਦੇ ਹੋਏ ਕਾਲਜ ਪ੍ਰੋਫੈਸਰ ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਜੀਵਨ ਬਤੀਤ ਕਰਨ ਦਾ ਸੱਦਾ ਦਿੱਤਾ। ਡਾ. ਅਸ਼ਵਨੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਮਾਰਗ ਦਰਸ਼ਕ ਹੈ, ਜਿਸ ਤੋਂ ਸੇਧ ਲੈ ਕੇ ਮਾਨਵਤਾ ਦੀ ਭਲਾਈ ਲਈ ਹਰ ਮਨੁੱਖ ਨੂੰ ਉੱਦਮ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਸੁਖਬੀਰ ਸਿੰਘ ਥਿੰਦ ਡਾਇਰੈਕਟਰ ਪਟੇਲ ਸੁਸਾਇਟੀ ਨੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੂੰ ਕਵਿਤਾ ਮੁਕਾਬਲਿਆਂ ਵਿਚ ਭਾਗ ਲੈਣ ਲਈ ਵਧਾਈ ਦਿੰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ। ਮੁਕਾਬਲਿਆਂ ਦਾ ਅਗਾਜ ਪ੍ਰੋ. ਸੰਦੀਪ ਸਿੰਘ ਤੇ ਸੁਰੇਸ਼ ਕੁਮਾਰ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ। ਜਦੋਂ ਕਿ ਡਾ. ਸੁਰੇਸ਼ ਨਾਇਕ ਕਨਵੀਨਰ, ਅਕਾਦਮਿਕ ਗਤਿਵਿਧੀਆਂ ਨੇ ਸਟੇਜ ਸਕੱਤਰ ਵੱਜੋਂ ਮੁਕਾਬਲੇ ਵਿਚ ਭਾਗ ਲੈ ਰਹੇ ਵੱਖ ਵੱਖ ਕਾਲਜ ਦੇ ਵਿਦਿਆਰਥੀਆਂ ਨੂੰ ਇਕ ਤੋਂ ਬਾਅਦ ਇਕ ਸੱਦਾ ਦਿੱਤਾ ਅਤੇ ਜਾਣ ਪਛਾਣ ਕਰਾਈ। ਇਨ੍ਹਾਂ ਮੁਕਾਬਲਿਆਂ ਲਈ ਜੱਜ ਦੀ ਭੂਮਿਕਾ ਕਾਲਜ ਰਜਿਸਟਰਾਰ ਪ੍ਰੋ. ਰਾਜੀਵ ਬਾਹੀਆ ਤੇ ਪ੍ਰੋ. ਰਮਨਦੀਪ ਸਿੰਘ ਸੋਢੀ ਨੇ ਨਿਭਾਈ ਅਤੇ ਮੁਕਾਬਲੇ ਦੇ ਜੈਤੂ ਵਿਦਿਆਰਥੀਆਂ ਦਾ ਅੈਲਾਨ ਕੀਤਾ ਗਿਆ ਜਿਨ੍ਹਾਂ 'ਚੋਂ ਸੇਜਲ ਪਟੇਲ ਕਾਲਜ ਨੂੰ ਪਹਿਲਾ ਸਥਾਨ, ਅਰਸ਼ਦੀਪ ਕੌਰ ਖ਼ਾਲਸਾ ਕਾਲਜ ਤੇ ਅਨਿਸ਼ਕਾ ਸਮਾਣਾ ਕਾਲਜ ਨੂੰ ਦੂਜਾ ਸਥਾਨ, ਅੰਕਿਤ ਤਿਵਾੜੀ ਪਟੇਲ ਕਾਲਜ ਨੂੰ ਤੀਜਾ ਸਥਾਨ ਅਤੇ ਹੁਸਨਪ੍ਰੀਤ ਕੌਰ ਨੂੰ ਕੰਸੋਲੇਸ਼ਨ ਪ੍ਰਾਈਜ਼ ਹਾਸਲ ਹੋਇਆ। ਜਿਸ ਉਪਰੰਤ ਪ੍ਰੋ. ਤਰਿਸ਼ਰਨਦੀਪ ਸਿੰਘ ਗਰੇਵਾਲ ਤੇ ਪ੍ਰੋ. ਦਲਜੀਤ ਸਿੰਘ ਦੀ ਅਗਵਾਈ ਵਿਚ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਵਿਹੜੇ 'ਚ ਨਾਨਕ ਬਗੀਚੀ ਨੂੰ ਪ੍ਰਫੁੱਲਤ ਕਰਨ ਸਦਕਾ ਪਿੱਪਲ, ਬੋਹੜ ਤੇ ਨਿੰਮ ਦੀ ਤ੍ਰਿਵੈਣੀ ਨੂੰ ਸਥਾਪਿਤ ਕੀਤਾ ਗਿਆ। ਇਸ ਮੌਕੇ 551ਵੇਂ ਗੁਰਪੁਰਬ ਨੂੰ ਸਮਰਪਿਤ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਜਦਕਿ ਡਾ. ਮਨਦੀਪ ਕੌਰ, ਡਾ. ਅਰੁਨ ਜੈਨ, ਡਾ. ਐਸ. ਐਸ. ਰਾਣਾ, ਪ੍ਰੋ. ਗਾਇਤਰੀ ਕੌਸ਼ਲ, ਕੋਚ ਹਰਪ੍ਰੀਤ ਸਿੰਘ ਹਾਜ਼ਰ ਸਨ।