ਰਾਜਪੁਰਾ,11 ਜੁਲਾਈ ( ਰਾਜੇਸ਼ ਡਾਹਰਾ)ਬਹਾਵਲਪੁਰ ਵੈੱਲਫੇਅਰ ਸੋਸਾਇਟੀ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਇਕ ਮੀਟਿੰਗ ਰੱਖੀ ਗਈ ਜਿਸ ਵਿੱਚ ਸਾਰੇ ਮੈਂਬਰਾਂ ਨੇ ਸਰਬਸੰਮਤੀ ਦੇ ਨਾਲ ਸਾਲ 2022-23 ਦੇ ਲਈ ਅਮਿਤ ਆਰੀਆ ਨੂੰ ਪ੍ਰਧਾਨ ਚੁਣਿਆ ਅਤੇ ਮਨੀਸ਼ ਬੱਤਰਾ ਨੂੰ ਚੇਅਰਮੈਨ ਬਣਾਇਆ ਗਿਆ। ਇਸ ਮੌਕੇ ਅਮਿਤ ਆਰੀਆ ਨੇ ਕਿਹਾ ਕਿ ਜੋ ਜੁਮੇਵਾਰੀ ਮੈਨੂੰ ਦਿੱਤੀ ਗਈ ਹੈ ਉਸ ਲਈ ਮੈਂ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਤੇ ਇਸ ਜਿਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਬਹਾਵਲਪੁਰ ਸਮਾਜ ਵੈੱਲਫੇਅਰ ਸੋਸਾਇਟੀ ਦੇ ਹਿੱਤ ਵਿਚ ਵੱਧ ਚੜ੍ਹ ਕੇ ਕੰਮ ਕਰਾਂਗਾ ਅਤੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕਮੇਟੀ ਦੇ ਅਹੁਦੇਦਾਰਾਂ ਦਾ ਵੀ ਜਲਦ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਜਨਰਲ ਸਕੱਤਰ ਅਨਿਲ ਕਟਾਰੀਆ,ਯਸ਼ ਚਾਵਲਾ,ਜਸਵਿੰਦਰ ਪਹੂਜਾ,ਮਨੋਜ ਚੌਧਰੀ,ਕ੍ਰਿਸ਼ਨ ਕੁਮਾਰ,ਵਰੁਣ ਨਾਸਰਾ ਵਿਨੋਦ ਚਾਵਲਾ,ਰਘੂਨਾਥ, ਚਾਵਲਾ, ਮਨੀਸ਼ ਕੁਮਾਰ, ਵਰੁਣ ,ਕਮਲ ਬੱਬਰ, ਸਮੇਤ ਸੋਸਾਇਟੀ ਦੇ ਸਾਰੇ ਮੈਂਬਰ ਮੌਜੂਦ ਸਨ।