ਧੂਰੀ,3 ਦਸੰਬਰ (ਮਹੇਸ਼ ਜਿੰਦਲ) ਸੰਗਰੂਰ ਬਾਈਪਾਸ ਧੂਰੀ ਵਿਖੇ ਪੁਲਿਸ ਵੱਲੋਂ ਲਗਾਏ ਗਏ ਨਾਕੇ ਦੌਰਾਨ ਟ੍ਰੈਫਿਕ ਇੰਚਾਰਜ ਸੱਤਨਾਮ ਸਿੰਘ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਅਧੂਰੇ ਦਸਤਾਵੇਜ ਵਾਲਿਆਂ ਦੇ ਕਰੀਬ 5 ਚਲਾਨ ਕੱਟੇ ਗਏ। ਟ੍ਰੈਫਿਕ ਇੰਚਾਰਜ ਸੱਤਨਾਮ ਸਿੰਘ ਨੇ ਦੱਸਿਆ ਕਿ ਸ਼ਹਿਰ ਅੰਦਰ ਟ੍ਰੈਫਿਕ ਸੱਮਸਿਆ ਦੇ ਹੱਲ ਲਈ ਮੁੱਖ ਬਜ਼ਾਰਾਂ ਵਿੱਚ ਪੁਲਿਸ ਕਰਮਚਾਰੀਆਂ ਦੀ ਡਿਊਟੀਆਂ ਲਗਾਈਆਂ ਗਈਆਂ ਹਨ । ਉਨਾਂ ਟ੍ਰੈਫਿਕ ਸਮੱਸਿਆ ਦੇ ਸੁਚਾਰੂ ਹੱਲ ਲਈ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਸਬ ਇੰਸਪੈਕਟਰ ਸ਼ਾਮ ਲਾਲ ਇੰਚਾਰਜ ਪੀ.ਸੀ.ਆਰ,ਹੈਡ ਕਾਂਸਟੇਬਲ ਮਿੱਠੂ ਸਿੰਘ ਅਤੇ ਹੌਲਦਾਰ ਪਰਗਟ ਸਿੰਘ ਵੀ ਹਾਜ਼ਰ ਸਨ।