ਸਦੀ ਦੇ ਮਹਾਨਾਇਕ ਦੇ ਨਾਮ ਨਾਲ ਜਾਣੇ ਜਾਂਦੇ ਬਾਲੀਵੁਡ ਦੇ ਸੁਪਰਸਟਾਰ ਸ੍ਰੀ ਅਮਿਤਾਭ ਬੱਚਨ ਜੀ ਨੂੰ ਐਤਵਾਰ ਨੂੰ ਮਾਨਯੋਗ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਜੀ ਨੇ ਦਾਦਾ ਸਾਹਿਬ ਫਾਲਕੇ ਐਵਾਰਡ ਦੇ ਕੇ ਸਨਮਾਨਿਤ ਕੀਤਾ । ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਹੋਏ ਇਸ ਅਵਾਰਡ ਸਮਾਰੋਹ ਵਿਚ ਸ੍ਰੀ ਬਚਨ ਆਪਣੀ ਧਰਮ ਪਤਨੀ ਸ੍ਰੀਮਤੀ ਜਯਾ ਬਚਨ ਅਤੇ ਪੁਤਰ ਸ੍ਰੀ ਅਭਿਸ਼ੇਕ ਬਚਨ ਨਾਲ ਸ਼ਾਮਿਲ ਹੋਏ l 77 ਸਾਲਾ ਦੇ ਸ੍ਰੀ ਬਚਨ ਨੂੰ ਅੱਜ 50 ਵਾਂ ਦਾਦਾ ਸਾਹਿਬ ਫਾਲਕੇ ਅਵਾਰਡ ਦਿਤਾ ਗਿਆ ਹੈ l ਅਵਾਰਡ ਮਿਲਣ ਉਪਰੰਤ ਸ੍ਰੀ ਬਚਨ ਨੇ ਕਿਹਾ 'ਜਬ ਇਸ ਪੁਰੁਸ੍ਕਾਰ ਕੀ ਘੋਸ਼ਣਾ ਹੁਈ ਤੋ ਮੇਰੇ ਮਨ ਮੇਂ ਏਕ ਸੰਦੇਹ ਉਠਾ ਕਿ ਕਹੀਂ ਜੇਹ ਸੰਕੇਤ ਹੈ ਮੇਰੇ ਲੀਏ ਕਿ ਬਾਈ ਸਾਹਬ ਆਪਨੇ ਬਹੁਤ ਕਾਮ ਕਰ ਲਿਆ, ਅਬ ਘਰ ਬੈਠ ਕੇ ਆਰਾਮ ਕਰ ਲੀਜੀਏ. ਕਿਉਂਕਿ ਅਬੀ ਬੀ ਥੋੜਾ ਕਾਮ ਬਾਕੀ ਹੈ ਜਿਸੇ ਮੁਝੇ ਪੂਰਾ ਕਰਨਾ ਹੈ l' ਇਸ ਸਾਲ ਸਤੰਬਰ ਮਹੀਨੇ ਵਿਚ ਕੇਂਦਰੀ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਜੀ ਨੇ ਇਹ ਐਲਾਨ ਕੀਤਾ ਸੀ ਕਿ ਸ੍ਰੀ ਅਮਿਤਾਭ ਬਚਨ ਜੀ ਨੂੰ ਬਾਬਾ ਸਾਹਿਬ ਫਾਲਕੇ ਅਵਾਰਡ ਦਿੱਤਾ ਜਾਵੇਗਾ l ਸ੍ਰੀ ਬਚਨ ਨੂੰ ਇਹ ਅਵਾਰਡ ਮਿਲਣ ਤੇ ਦੇਸ਼ ਵਿਦੇਸ਼ ਤੋਂ ਵਧਾਈਆਂ ਪ੍ਰਾਪਤ ਹੂ ਰਹੀਆਂ ਹਨ ਅਤੇ ਉਹਨਾਂ ਨੇ ਪ੍ਰਸ਼ੰਸਕਾਂ ਵਿਚ ਖੁਸ਼ੀ ਦੀ ਲਹਿਰ ਹੈ l