ਤਲਵੰਡੀ ਸਾਬੋ, 23 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦੇ ਬੀਤੇ ਕੱਲ ਐਲਾਨੇ ਨਤੀਜਿਆਂ ਮੁਤਾਬਿਕ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀਆਂ ਤਿੰਨੇ ਜਿਲ੍ਹਾ ਪ੍ਰੀਸ਼ਦ ਸੀਟਾਂ ਅਤੇ ਬਲਾਕ ਸੰਮਤੀ ਦੀਆਂ ਕੁੱਲ 26 ਵਿੱਚੋਂ 24 ਸੀਟਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਸ਼ਾਨਦਾਰ ਜਿੱਤ ਹਾਸਿਲ ਕਰਨ ਤੇ ਅੱਜ ਜਿੱਥੇ ਕਾਂਗਰਸ ਦੇ ਜੇਤੂ ਮੈਂਬਰ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ ਕੈਪਟਨ ਸੰਦੀਪ ਸੰਧੂ ਨੇ ਤਲਵੰਡੀ ਸਾਬੋ ਪੁੱਜ ਕੇ ਕਾਂਗਰਸੀ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਅੱਜ ਸਭ ਤੋਂ ਪਹਿਲਾਂ ਮੁੱਖ ਮੰਤਰੀ ਦੇ ਓ. ਐੱਸ. ਡੀ ਕੈਪਟਨ ਸੰਦੀਪ ਸੰਧੂ ਸਥਾਨਕ ਯਾਤਰੀ ਨਿਵਾਸ ਵਿਖੇ ਪੁੱਜੇ ਤੇ ਉਨਾਂ ਨੇ ਕਾਂਗਰਸ ਦੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਜੇਤੂਆਂ ਨਾਲ ਮੁਲਾਕਾਤ ਕੀਤੀ। ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਜੇਤੂ ਉਮੀਦਵਾਰਾਂ ਦੀ ਓ. ਐੱਸ. ਡੀ ਸੰਧੂ ਨਾਲ ਜਾਣ ਪਛਾਣ ਕਰਵਾਂਉਦਿਆਂ ਉਕਤ ਜਿੱਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਪੱਖੀ ਨੀਤੀਆਂ ਦੀ ਜਿੱਤ ਕਰਾਰ ਦਿੱਤਾ। ਇਸ ਮੌਕੇ ਕੈਪਟਨ ਸੰਧੂ ਨੇ ਜਿਲ੍ਹਾ ਪ੍ਰੀਸ਼ਦ ਦੇ ਤਿੰਨ ਅਤੇ ਬਲਾਕ ਸੰਮਤੀ ਦੇ 24 ਮੈਂਬਰਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ। ਉਪਰੰਤ ਸਮੁੱਚੇ ਮੈਂਬਰਾਂ ਨੂੰ ਲੈ ਕੇ ਸੰਧੂ ਅਤੇ ਖੁਸ਼ਬਾਜ ਜਟਾਣਾ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਪੁੱਜੇ ਜਿੱਥੇ ਸਮੂੰਹ ਜੇਤੂ ਮੈਂਬਰਾਂ ਨੇ ਤਖਤ ਸਾਹਿਬ ਮੱਥਾ ਟੇਕਿਆ। ਇਸ ਮੌਕੇ ਕਾਂਗਰਸ ਦੇ ਹਲਕਾ ਸੇਵਾਦਾਰ ਜਟਾਣਾ ਨੇ ਵੀ ਸੰਧੂ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿੱਜੀ ਸਹਾਇਕ ਰਣਜੀਤ ਸੰਧੂ, ਅੰਮ੍ਰਿਤਪਾਲ ਗਰਗ ਕਾਕਾ ਸੀਮੈਂਟ ਵਾਲਾ, ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਮਾਨਸ਼ਾਹੀਆ, ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਜੱਟਮਹਾਂ ਸਭਾ ਬਲਾਕ ਪ੍ਰਧਾਨ ਵੀਰਇੰਦਰ ਭਾਗੀਵਾਂਦਰ, ਯੂਥ ਕਲਚਰਲ ਸੈੱਲ ਵਾਈਸ ਚੇਅਰਮੈਨ ਅਮਨਦੀਪ ਸ਼ਰਮਾਂ, ਦਰਸ਼ਨ ਸੰਧੂ ਮਾਨਵਾਲਾ, ਜਿਲ੍ਹਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ ਜਗਾ ਰਾਮ ਤੀਰਥ, ਮੈਂਬਰ ਬਲਾਕ ਸੰਮਤੀ ਜਗਦੇਵ ਸਿੰਘ ਜੱਜਲ, ਜਸਕਰਨ ਸਿੰਘ ਗੁਰੂਸਰ, ਦਿਲਪ੍ਰੀਤ ਜਗਾ ਪ੍ਰਬੰਧਕੀ ਮੈਂਬਰ ਟਰੱਕ ਯੂਨੀਅਨ, ਬਿੱਕਰ ਸਿੰਘ ਜਗਾ ਮੈਂਬਰ ਬਲਾਕ ਸੰਮਤੀ, ਬਲਜਿੰਦਰ ਸਿੰਘ ਬਹਿਮਣ, ਮਨਜੀਤ ਲਾਲੇਆਣਾ, ਸਰਬਜੀਤ ਢਿੱਲੋਂ ਕੌਂਸਲਰ ਰਾਮਾਂ, ਮਨੋਜ ਸੀਂਗੋ ਰਾਮਾਂ, ਸੱਤਪਾਲ ਲਹਿਰੀ, ਕਾਲਾ ਬਹਿਮਣ, ਜਗਤਾਰ ਭਾਕਰ ਸਰਪੰਚ ਕਲਾਲਵਾਲਾ ਆਦਿ ਕਾਂਗਰਸੀ ਆਗੂ ਹਾਜਿਰ ਸਨ।