ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਹਿਲਾ ਵਿਕਾਸ ਸੈੱਲ ਵੱਲੋਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੱਦਾ

ਤਲਵੰਡੀ ਸਾਬੋ, 5 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਮਹਿਲਾ ਵਿਕਾਸ ਸੈੱਲ ਵੱਲੋਂ ਤਿਉਹਾਰਾਂ ਨੂੰ ਪ੍ਰਦੂਸ਼ਣ ਮੁਕਤ ਮਨਾਉਣ ਦਾ ਸੱਦਾ ਦਿੱਤਾ ਗਿਆ। ਸਮਾਗਮ ਦੌਰਾਨ ਦੀਵਾਲੀ ਤਿਉਹਾਰ ਨੂੰ ਸਮਰਪਿਤ ਦੀਵਾ ਥਾਲੀ ਸਜਾਵਟ ਤੇ ਬਹਿਸ ਮੁਕਾਬਲੇ ਆਯੋਜਤ ਕਰਵਾਏ ਗਏ। ਜਿਸ ਵਿੱਚ 'ਵਰਸਿਟੀ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਅਹਿਦ ਕੀਤਾ ਕਿ ਦੀਵਾਲੀ ਤਿਉਹਾਰ ਨੂੰ ਆਪਸੀ ਭਾਈਚਾਰਕ ਸਾਂਝ ਸਥਾਪਤ ਰੱਖ ਕੇ ਬਿਨਾ ਪ੍ਰਦੂਸ਼ਨ ਕੀਤੇ ਮਨਾਇਆ ਜਾਵੇਗਾ। ਉਕਤ ਚੰਗੇ ਵਿਚਾਰਾਂ ਅਤੇ ਮਹਿਲਾ ਵਿਕਾਸ ਸੈੱਲ ਦੇ ਕਨਵੀਨਰ ਡਾ. ਸੁਨੀਤਾ ਸੁਖੀਜਾ ਦੀ ਯੋਗ ਅਗਵਾਈ 'ਚ ਹੋ ਰਹੇ ਸ਼ਾਨਦਾਰ ਸਮਾਗਮਾਂ ਦੀ ਸਲਾਘਾ ਕਰਦਿਆਂ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਸੂਬੇ ਦੀ ਆਬੋ- ਹਵਾ ਵਿੱਚ ਵੱਡੇ ਪੱਧਰ ਤੇ ਫੈਲ ਰਹੇ ਪ੍ਰਦੂਸ਼ਨ ਤੇ ਚਿੰਤਾਂ ਜਾਹਰ ਕੀਤੀ। ਡਾ. ਢਿੱਲੋਂ ਨੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੰਦੇ ਕਿਹਾ ਕਿ ਦੀਵਾਲੀ ਖੁਸ਼ੀਆਂ-ਖੇੜਿਆਂ ਦਾ ਪ੍ਰਤੀਕ¬ ਹਿੰਦੂ-ਸਿੱਖਾਂ ਦਾ ਸਾਂਝਾ ਤਿਓਹਾਰ ਹੈ-। ਬਨੇਰਿਆਂ 'ਤੇ ਦੀਵੇ ਬਾਲਣ ਦੇ ਨਾਲ-ਨਾਲ 21 ਵੀਂ ਸਦੀ ਅੰਦਰ ਆਓ! ਆਪਣੇ ਅੰਤਰ-ਮਨਾਂ ਅੰਦਰ ਵੀ ਵਿੱਦਿਆ ਅਤੇ ਗਿਆਨ ਦੇ ਦੀਵੇ ਰੁਸ਼ਨਾਈਏ;ਤਾਂ ਜੋ ਅਗਿਆਨਤਾ ਅਤੇ ਕੂੜ ਦਾ ਹਨੇਰਾ ਦੂਰ ਹੋ ਕੇ ਸਭ ਜਗ ਚਾਨਣ ਹੋਇ। ਮੁਕਾਬਲੇ ਦੌਰਾਨ ਜੱਜਮੈਂਟ ਡਾ. ਸੁਨੀਤਾ ਸੁਖੀਜਾ, ਮਿਸ ਰੋਜੀ ਰਾਣੀ ਨੇ ਕੀਤੀ। ਬਹਿਸ ਮੁਕਾਬਲਿਆਂ 'ਚ ਕਾਲਜ ਆਫ ਬੇਸਿੱਕ ਸਾਇੰਸ ਅਤੇ ਹਿਊਮੇਨਟੀਜ਼ ਦੀਆਂ ਹੋਣਹਾਰ ਵਿਦਿਆਰਥਣਾਂ ਰੇਖਾ ਤੇ ਗਗਨਦੀਪ ਕੌਰ ਨੇ ਪਹਿਲਾ ਵੀਰਪਾਲ ਕੌਰ, ਅਰਸ਼ਪ੍ਰੀਤ ਕੌਰ ਨੇ ਦੂਜਾ ਅਤੇ ਕਾਲਜ ਆਫ ਕਾਮਰਸ ਤੇ ਮੈਨੇਜ਼ਮੇਂਟ ਦੀਆਂ ਸੁਖਦੀਪ, ਪੂਜਾ ਸਿੰਗਲਾ, ਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਦੀਵਾ ਤੇ ਥਾਲੀ ਸਜਾਵਟ ਮੁਕਾਬਲਿਆਂ ਦਾ ਆਯੋਜਨ ਕਾਲਜ ਆਫ ਕਾਮਰਸ ਤੇ ਮੈਨੇਜਮੇਂਟ ਵੱਲੋ ਕੀਤਾ ਗਿਆ ਜਿਸ 'ਚ ਸੁਖਪ੍ਰੀਤ ਕੌਰ, ਮਨਪ੍ਰੀਤ ਕੌਰ, ਸੱਤਪਾਲ ਕੌਰ ਨੇ ਪਹਿਲਾ ਤੇ ਤਨੁ ਰਾਣੀ, ਜੋਤੀ ਤੇ ਦੂਜਾ ਤੇ ਜਸਵੀਰ ਕੌਰ ਤੇ ਪੂਨਮ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ 'ਚ ਡਾ. ਸੁਨੀਤਾ ਸੁਖੀਜਾ, ਮਿਸ ਰਜਨੀ, ਮਿਸ ਰੋਜੀ ਰਾਣੀ ਸਮੇਤ ਸਮੂਹ ਸਟਾਫ ਨੇ ਜੇਤੂ ਵਿਦਿਆਥੀਆਂ ਨੂੰ ਮੁਬਾਰਕਬਾਦ ਦਿੱਤੀ। ਮਹਿਲਾ ਵਿਕਾਸ ਸੈੱਲ ਦੁਆਰਾ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਦੇ ਉਪਰਾਲੇ ਦੀ ਵਰਸਿਟੀ ਦੇ ਫਾਇਨਾਂਸ ਡਾਇਰੈਕਟਰ ਡਾ. ਨਰਿੰਦਰ ਸਿੰਘ, ਡੀਨ ਅਕਾਦਮਿਕ ਡਾ. ਜੀ.ਐਸ ਬਰਾੜ, ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ, ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਹਰਪ੍ਰੀਤ ਸ਼ਰਮਾ, ਡਾਇਰੈਕਟਰ ਆਈ ਟੀ ਸਨੀ ਅਰੌੜਾ ਸਮੇਤ ਸਮੂਹ ਡੀਨ ਕਾਲਜਾਂ ਨੇ ਸਲਾਘਾ ਕੀਤੀ ਤੇ ਸੂਬੇ ਦੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੀ ਅਪੀਲ ਵੀ ਕਰਦਿਆਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ।