ਮੰਦਿਰਾਂ ਦੀ ਜਗਾ ਤੇ ਕਬਜਾ ਕਰਨ ਖਿਲਾਫ ਬਨੂੜ ਵਾਸੀਆਂ ਵੱਲੋਂ ਕੀਤੀ ਗਈ ਨਾਅਰੇਬਾਜ਼ੀ

ਰਾਜਪੁਰਾ (ਰਾਜੇਸ਼ ਡਾਹਰਾ)ਅਕਾਲੀਦਲ ਭਾਜਪਾ ਦੇ ਹਲਕਾ ਇੰਚਾਰਜ ਰਾਜਪੁਰਾ ਸ. ਹਰਜੀਤ ਸਿੰਘ ਗਰੇਵਾਲ ਅਤੇ ਮਹਾਵੀਰ ਦਲ ਬਨੂੜ ਵਲੋਂ ਅੱਜ ਇਕ ਸਾਂਝੀ ਪ੍ਰੈੱਸਵਾਰਤਾ ਕੀਤੀ ਗਈ ਜਿਸ ਵਿਚ ਊਨਾ ਨੇ ਦੱਸਿਆ ਕਿ ਬਨੂੜ ਵਿਚ 3232 ਗਜ ਥਾਂ ਜੋ ਕਿ ਮੰਦਿਰਾਂ ਦੀ ਹੈ ਜਿਸ ਵਿਚ ਪੁਰਾਣੀ ਗੁੱਗਾ ਮਾੜੀ , ਬਸੰਤੀ ਮਾਈ , ਖੇੜਾ ਅਤੇ ਹੋਰ ਮੰਦਿਰ ਬਣੇ ਹੋਏ ਹਨ ਜੋ ਕਿ ਅਬਾਦੀ ਦੀ ਥਾਂ ਹੈ । ਮੌਜੂਦਾ ਸਰਕਾਰ ਆਪਣੇ ਨੁਮਾਇੰਦਿਆਂ ਨੂੰ ਨਿਜੀ ਫਾਇਦਾ ਦੇਣ ਲਈ ਬਨੂੜ ਮੰਦਿਰਾ ਦੀ ਬਹੁਕਰੋੜੀ ਜਮੀਨ ਨੂੰ ਕੌਡੀਆਂ ਦੇ ਭਾਅ ਤੇ ਦੇਣ ਲਗੇ ਹੈ ਜਦ ਕਿ ਮਹਾਵੀਰ ਦਲ ਬਹੁਤ ਸਮਾਂ ਪਹਿਲਾ ਹੀ ਮਾਨਯੋਗ ਹਾੲੀ ਕੋਰਟ ਤੋਂ ਕੇਸ ਜਿੱਤ ਚੁਕਾ ਹੈ ਇਸ ਦੇ ਬਾਵਜੂਦ ਵੀ ਕੁਛ ਦਿਨ ਪਹਿਲਾ ਸਰਕਾਰ ਦੇ ਦਬਾਅ ਹੇਠ ਰਜਿਸਟਰੀ ਕਰਨ ਦੇ ਹੁਕਮਜਾਰੀ ਕਰ ਦਿਤੇ ਗਏ ਜਿਸ ਦੇ ਖਿਲਾਫ ਅੱਜ ਸ਼ਹਿਰ ਵਾਸੀਆਂ ਵਲੋਂ ਸਰਕਾਰ ਖਿਲਾਫ ਅਤੇ ਰਾਜਪੁਰਾ ਦੇ ਐਮ ਐਲ ਏ ਖਿਲਾਫ ਨਾਰੇਬਾਜੀ ਕੀਤੀ ਗਈ |