ਆਈ. ਕੇ. ਜੀ. ਪੀ. ਟੀ. ਯੂ. ਜਲੰਧਰ ਵੱਲੋਂ ਦੋ ਦਿਨਾਂ ਸ਼ਤਰੰਜ ਟੂਰਨਾਮੈਂਟ ਦੀ ਹੋਈ ਸਮਾਪਤੀ।

ਰਾਜਪੁਰਾ,12 ਨਵੰਬਰ(ਰਾਜੇਸ਼ ਡਾਹਰਾ)ਸਵਾਮੀ ਵਿਵੇਕਾਨੰਦ ਇੰਜੀਨੀਅਰਿੰਗ ਕਾਲਜ ਬਨੂੰੜ ਵਿਖੇ ਆਈ. ਕੇ. ਜੀ. ਪੀ. ਟੀ. ਯੂ. ਜਲੰਧਰ ਵੱਲੋਂ ਦੋ ਦਿਨਾਂ ਸ਼ਤਰੰਜ ਟੂਰਨਾਮੈਂਟ 2022-23 ਦੀ ਅੱਜ ਸਮਾਪਤੀ ਹੋਈ, ਦੋ ਦਿਨਾਂ ਦੇ ਇਸ ਸ਼ਤਰੰਜ ਮੁਕਾਬਲੇ ਵਿੱਚ ਲੜਕਿਆ ਵਿੱਚੋ ਸੀ.ਈ.ਸੀ. ਲਾਂਡਰਾਂ ਨੇ ਪਹਿਲਾਂ,ਆਈ. ਕੇ. ਜੀ. ਪੀ. ਟੀ. ਯੂ. ਕਪੂਰਥਲਾ ਨੇ ਦੂਜਾ ਅਤੇ ਡੀ. ਏ. ਵੀ. ਇੰਜੀਨੀਅਰਿੰਗ ਕਾਲਜ ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾ ਡੀ. ਏ. ਵੀ. ਇੰਜੀਨੀਅਰਿੰਗ ਕਾਲਜ ਜਲੰਧਰ, ਦੂਜਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਅਤੇ ਤੀਜਾ ਸਥਾਨ ਸਵਾਮੀ ਵਿਵੇਕਾਨੰਦ ਇੰਜੀਨੀਅਰਿੰਗ ਕਾਲਜ ਬਨੂੰੜ ਨੇ ਹਾਸਿਲ ਕੀਤਾ।ਅੱਜ ਦੇ ਇਸ ਚੱਲੇ ਰੋਮਾਂਚਕ ਮੁਕਬਲੇ ਵਿੱਚ ਖਿਡਾਰੀਆਂ ਨੇ ਆਪਣੇ ਤੇਜ਼ ਦਿਮਾਗ਼ ਦਾ ਹੁਨਰ ਵਿਖਾਇਆ।ਅੱਜ ਦੇ ਇਸ ਟੂਰਨਾਮੈਟ ਦੇ ਮੁੱਖ ਮਹਿਮਾਨ ਸ. ਹਰਪ੍ਰੀਤ ਸਿੰਘ ਮੰਡਲਾਂ ਆਈ. ਐਸ. ਐਸ. ਐਫ. ਸ਼ਾਰਟ ਗੰਨ ਕੋਚ, ਇੰਡੀਆ, ਡਾ. ਚੰਦਰ ਪਰਕਾਸ਼ ਆਈ. ਕੇ. ਜੀ. ਪੀ. ਟੀ. ਯੂ. ਜਲੰਧਰ, ਸਪੋਰਟਸ ਇੰਚਾਰਜ ਨੂੰ ਕਾਲਜ ਦੇ ਚੈਅਰਮੈਨ ਸ਼੍ਰੀ ਅਸ਼ਵਨੀ ਗਰਗ ਅਤੇ ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਗਰਗ ਨੇ "ਜੀ ਆਇਆ ਆਖਿਆ" ਅਤੇ ਸਨਮਾਨਿਤ ਚਿੰਨ੍ਹ ਭੇਂਟ ਕੀਤਾ। ਇਸ ਮੌਕੇ ਆਈ. ਕੇ. ਜੀ. ਪੀ. ਟੀ. ਯੂ. ਆਬਜ਼ਰਵਰ ਡਾ.ਅਮਰਪ੍ਰੀਤ ਸਿੰਘ ,ਪ੍ਰਿੰਸੀਪਲ ਸ਼੍ਰੀ ਪ੍ਰਤੀਕ ਗਰਗ,ਸਵਾਈਟ ਸਪੋਰਟਸ ਡਿਪਾਰਟਮੇਂਟ ਹੈਡ ਕੁਲਦੀਪ ਸਿੰਘ ਬਰਾੜ, ਡੀ. ਪੀ. ਈ. ਪਲਵਿੰਦਰ ਸਿੰਘ, ਸ. ਤਲਵਿੰਦਰ ਸਿੰਘ ਰੰਧਾਵਾ,ਅਰਬਿਟਰ ਆਈ. ਕੇ. ਜੀ. ਪੀ. ਟੀ. ਯੂ. ਸ਼੍ਰੀ ਵਰੁਣ ਕੁਮਾਰ, ਸੰਜੀਵ ਕੁਮਾਰ ਸ਼ਰਮਾ ਓਹਨਾਂ ਤੋਂ ਇਲਾਵਾ ਵੱਖ ਵੱਖ ਟੀਮਾਂ ਦੇ ਕੋਚ ਅਤੇ ਸਟਾਫ਼ ਹਾਜ਼ਰ ਸਨ। ਮੁੱਖ ਮਹਿਮਾਨ ਅਤੇ ਕਾਲਜ ਦੀ ਮਨੇਜਮੇਂਟ ਨੇ ਜਿੱਤੇ ਹੋਏ ਖਿਡਾਰੀਆਂ ਨੂੰ ਮੈਡਲ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ।