ਰਾਜਪੁਰਾ 18 ਅਗਸਤ (ਰਾਜੇਸ਼ ਡਾਹਰਾ ਹਲਕਾ ਇੰਚਾਰਜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਦੀ ਸਖਤ ਮਿਹਨਤ ਸਦਕਾ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਹਲਕੇ ਦੇ ਵੱਖ ਵੱਖ ਵਰਗਾਂ ਦੇ ਸਿੱਰ ਕੱਢ ਆਗੂਆਂ ਦਾ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ,ਇਸੇ ਲੜੀ ਤਹਿਤ ਅੱਜ ਬਹਾਵਲਪੁਰੀ ਸਮਾਜ ਨਾਲ ਸਬੰਧਤ ਤੇ ਬੀਜੇਪੀ ਮਹਿਲਾ ਮੋਰਚਾ ਦੀ ਜਿਲਾ ਪ੍ਰਧਾਨ ਬੀਬੀ ਲਾਜਵੰਤੀ,ਵਾਰਡ ਨੰਬਰ 19 ਤੋ ਭਾਰਤ ਕੁਮਾਰ , ਪਰਵੀਨ ਚਟਾਨੀ ਵਾਰਡ ਨੰਬਰ 2,ਭਾਜਪਾ ਦੇ ਯੂਵਾ ਮੋਰਚਾ ਜਿਲਾ ਸੈਕਟਰੀ ਸਾਹਿਲ ਤਨੇਜਾ ਵਾਰਡ ਨੰਬਰ 23 ,ਅਤੇ ਲਲਿਤ ਕੁਮਾਰ ਚੈਅਰਮੇਨ ਨਿਗਾਹਾਂ ਕਲੱਬ, ਯਸ਼ ਚਾਵਲਾ ਮੀਤ ਪ੍ਰਧਾਨ ਬਹਾਵਲਪੁਰ ਸਮਾਜ , ਰਮੇਸ ਵਰਮਾ, ਜਸਵੀਰ ਸਿੰਘ, ਬਲਜਿੰਦਰ ਸਿੰਘ, ਗੋਕਵ ਸ਼ਰਮਾ ਭਾਜਪਾ, ਡਾ ਹਰਕਮਲ ਅਤੇ ਵਾਰਡ ਨੰ:28 ਤੋਂ ਯਾਦਵਿੰਦਰ ਸਿੰਘ ਸਮੇਤ ਹਲਕੇ ਦੇ ਨਾਮਵਰ ਸ਼ਹਿਰੀ ਭਾਜਪਾ ਆਗੂਆਂ ਨੇ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ,ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਇਹਨਾਂ ਆਗੂਆਂ ਨੂੰ ਪਾਰਟੀ ਪਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋ ਉੱਚ ਲੀਡਰਸ਼ਿਪ ਦੀ ਹਾਜਰੀ ਚ ਜੀ ਆਇਆ ਨੂੰ ਕਹਿੰਦਿਆ ਪਾਰਟੀ ਨਿਸ਼ਾਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਹਮੇਸ਼ਾ " ਗੱਲ ਪੰਜਾਬ ਦੀ " ਦਾ ਮਿਸ਼ਨ ਲੈ ਕੇ ਚੱਲਿਆ ਹੈ, ਅਤੇ ਦੇਸ਼ ਦੀ ਅਜਾਦੀ ਤੋ ਬਾਅਦ ਜੋ ਪੰਜਾਬ ਪੰਜਾਬੀਅਤ ਲਈ ਕੁਰਬਾਨੀਆਂ ਦੇ ਕੇ ਇਸ ਸੂਬੇ ਦੀ ਭਾਈਚਾਰਕ ਸਾਂਝ ਨੂੰ ਮਜਬੂਤ ਕੀਤਾ ਹੈ ਅਤੇ ਪੰਜਾਬ ਦੀ ਸ਼ਾਤੀ ਅਤੇ ਖੁਸ਼ਹਾਲੀ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਬੈਠਾ ਹੈ, ਇਸ ਮੌਕੇ ਤੇ ਸ੍ਰੀ ਐਨ ਕੇ ਸ਼ਰਮਾ ਵੀ ਹਾਜ਼ਰ ਸਨ ਤੇ ਹਲਕਾ ਰਾਜਪੁਰਾ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਅੱਜ ਸਾਮਲ ਹੋਣ ਵਾਲੇ ਆਗੂਆਂ ਨੂੰ ਸਾਮਲ ਕਰਾਉਣ ਵਿੱਚ , ਬੀਬੀ ਸਤਵੀਰ ਕੌਰ ਮਨਹੇੜਾ, ਕਰਿਸ਼ਨ ਕੁਕਰੇਜਾ ,ਸੁਸੀਲ ਉਤਰੇਜਾ ਸ਼ਹਿਰੀ ਪ੍ਰਧਾਨ ,ਸਤੀਸ ਕੁਮਾਰ ਪ੍ਰਧਾਨ ਦਾ ਧੰਨਵਾਦ ਕੀਤਾ। ਇਸ ਸਮੇਂ ਸੀਨੀਅਰ ਅਕਾਲੀ ਆਗੂ ਸ: ਨਰਦੇਵ ਸਿੰਘ ਆਕੜੀ, ਅਸ਼ੋਕ ਅਲੂਣਾ ਸਰਕਲ ਪ੍ਰਧਾਨ ਯੂਥ ਅਕਾਲੀ ਦਲ ,ਸਿਮਰਨਜੀਤ ਸਿੰਘ ਸਲੈਚ ਤੋਂ ਇਲਾਵਾ ਹਲਕੇ ਦੇ ਹੋਰ ਆਗੂ ਵੀ ਹਾਜਰ ਸਨ