ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿੱਚ ਘਰਾਂ ਨੂੰ ਅੱਗ ਲਗਾਉਣ ਵਾਲੇ 5 ਹੋਰ ਗ੍ਰਿਫਤਾਰ, ਕੁੱਲ 10 ਦੋਸ਼ੀ ਕਾਬੂ

ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿੱਚ ਘਰਾਂ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ (ਥਾਣਾ ਨਹੀਆਂਵਾਲਾ) ਨੇ 5 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 10 ਹੋ ਗਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਬਾਕੀ ਦੋਸ਼ੀਆਂ ਨੂੰ ਕਾਬੂ ਕਰਨ ਲਈ ਕਾਰਵਾਈ ਜਾਰੀ ਹੈ।

ਛਲੇ ਦਿਨੀਂ ਇਸ ਪਿੰਡ ਵਿੱਚ ਵੱਡਾ ਹਾਦਸਾ ਵਾਪਰਿਆ ਸੀ, ਜਦੋਂ 50-60 ਲੋਕਾਂ ਦੇ ਗਿਰੋਹ ਨੇ ਪਿੰਡ ਦੇ ਕੁਝ ਘਰਾਂ 'ਚ ਪੈਟਰੋਲ ਬੰਬ ਫੇਂਕ ਕੇ ਅੱਗ ਲਗਾ ਦਿੱਤੀ ਸੀ। ਹਮਲੇ ਤੋਂ ਪਹਿਲਾਂ, ਗਿਰੋਹ ਨੇ ਘਰਾਂ ਵਿੱਚ ਲੁੱਟਪਾਟ ਵੀ ਕੀਤੀ।

ਡ ਦੇ ਨੌਜਵਾਨਾਂ ਨੇ ਨਸ਼ਾ ਤਸਕਰਾਂ ਨੂੰ ਨਸ਼ੇ ਦੇ ਸਮਾਨ ਦੀ ਵਿਕਰੀ ਰੋਕਣ ਲਈ ਕਿਹਾ ਸੀ। ਇਸ ਦੇ ਬਾਅਦ ਕਈ ਦਿਨਾਂ ਤੱਕ ਤਣਾਅ ਦੇ ਮਾਹੌਲ ਨੇ ਜਨਮ ਲਿਆ। ਜਿਲਾ ਪ੍ਰਸ਼ਾਸਨ ਅਤੇ ਪਿੰਡ ਪੰਚਾਇਤ ਨੂੰ ਘਟਨਾ ਦੇ ਸਬੰਧ ਵਿੱਚ ਕਈ ਵਾਰ ਅਰਜ਼ੀ ਦਿੱਤੀ ਗਈ, ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ।

 ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜ਼ਿੰਮੇਵਾਰਾਂ ਨੂੰ ਕਾਨੂੰਨੀ ਸਜ਼ਾ ਦਿੱਤੀ ਜਾਵੇਗੀ ਅਤੇ ਇਨਸਾਫ਼ ਯਕੀਨੀ ਬਣਾਇਆ ਜਾਵੇਗਾ।