ਦੋਰਾਹਾਅਮਰੀਸ਼ ਆਨੰਦ,ਦੋਰਾਹਾ ਦੇ ਅੜੈਚਾਂ ਚੌਂਕ ਸਥਿਤ ਸੋਨੀ ਅੱਖਾਂ ਦੇ ਹਸਪਤਾਲ ਦੇ ਮਾਲਕ ਦਰਵੇਸ਼ ਰੂਹ ਡਾਕਟਰ ਦੇ ਰੂਪ ਚ ਗਰੀਬਾਂ ਤੇ ਜਰੂਰਤਮੰਦਾਂ ਲਈ ਰੱਬ ਦਾ ਰੂਪ ਸਤਿਕਾਰਯੋਗ ਡਾ.ਵਿਜੈ ਪਾਲ ਸੋਨੀ(ਪਾਇਲ ਵਾਲੇ)(74)ਅਚਾਨਕ ਅੱਜ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 3 ਵਜੇ,ਸ਼ਿਵਪੁਰੀ ਸ਼ਮਸ਼ਾਨਘਾਟ ਦੋਰਾਹਾ ਵਿਖੇ ਕੀਤਾ ਗਿਆ,ਉਹਨਾਂ ਦੀ ਮ੍ਰਿਤਕ ਦੇਹਿ ਨੂੰ ਉਹਨਾਂ ਦੇ ਸਪੁੱਤਰ ਡਾ.ਰਿਭੁ ਸੋਨੀ ਨੇ ਨੰਮ ਅੱਖਾਂ ਨਾਲ ਅਗਨੀ ਦਿੱਤੀ,ਸਵ.ਡਾ.ਵਿਜੈ ਪਾਲ ਸੋਨੀ ਨੂੰ ਅੰਤਿਮ ਵਿਦਾਈ ਦੇਣ ਲਈ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸ੍ਰੀ ਸੁਦਰਸ਼ਨ ਕੁਮਾਰ ਸ਼ਰਮਾ,ਗੁਰਦੀਪ ਸਿੱਧੂ,ਡਾ.ਗੁਰਸ਼ਰਨ ਸਿੱਧੂ(ਸਿੱਧੂ ਹਸਪਤਾਲ)ਡਾ.ਜਸਕੀਰਤ ਸਿੰਘ ਪੰਧੇਰ(ਰਾਜਵੰਤ ਹਸਪਤਾਲ)ਡਾ.ਭੰਗੂ(ਭੰਗੂਹਸਪਤਾਲ)ਡਾ.ਜੇ.ਐਲ ਆਨੰਦ(ਆਨੰਦ ਡੈਂਟਲ ਹਸਪਤਾਲ)ਸਾਬਕਾ ਪ੍ਰਧਾਨ ਸ਼੍ਰੀ ਆਦਰਸ਼ਪਾਲ ਬੈਕਟਰ,ਅਮਰੀਸ਼ ਆਨੰਦ,ਐਡਵੋਕੇਟ ਅਭੈਪਾਲ ਬੈਕਟਰ,ਰਾਕੇਸ਼ ਬੈਕਟਰ,ਏ.ਕੇ.ਟੰਡਨ,ਕੇਸ਼ਵਾਂ ਨੰਦ,ਡਾ.ਸਚਿਨ ਭਾਬਰੀਂ,ਡਾ.ਨਿਤਾਸ਼ਾ ਭਾਬਰੀਂ ਤੋਂ ਇਲਾਵਾ ਸਮੁਚੇ ਸ਼ਹਿਰ ਵਾਸੀਆਂ,ਰਾਜਨੀਤਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਓਹਨਾ ਦੇ ਬੇਟੇ ਡਾ.ਰਿਭੁ ਸੋਨੀ,ਡਾ.ਰੁਬੀਨਾ ਸੋਨੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ.