ਦੋਰਾਹਾ,(ਅਮਰੀਸ਼ ਆਨੰਦ)ਸਥਾਨਕ ਸ਼ਹਿਰ ਤੇ ਇਲਾਕੇ ਅੰਦਰ ਡਾਕਟਰ ਦੇ ਰੂਪ ਚ'ਗਰੀਬਾਂ ਤੇ ਜਰੂਰਤਮੰਦਾਂ ਲਈ ਰੱਬ ਦਾ ਰੂਪ ਮੰਨੇ ਜਾਣ ਵਾਲੇ ਦੋਰਾਹਾ ਦੇ ਅੜੈਚਾਂ ਚੌਂਕ ਸਥਿਤ ਸੋਨੀ(ਅੱਖਾਂ ਦੇ ਹਸਪਤਾਲ)ਦੇ ਮਾਲਕ ਦਰਵੇਸ਼ ਰੂਹ ਡਾ.ਵਿਜੈਪਾਲ ਸੋਨੀ(74)ਦਾ ਦੇਹਾਂਤ ਹੋ ਗਿਆ,ਡਾ.ਵਿਜੈਪਾਲ ਸੋਨੀ ਦੀ ਦੇਹਾਂਤ ਦੀ ਖ਼ਬਰ ਜਦੋ ਹੀ ਇਲਾਕੇ ਦੇ ਲੋਕਾਂ ਨੂੰ ਪਤਾ ਲਗੀ ਤਾ ਪੂਰੇ ਸ਼ਹਿਰ ਅਤੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ,ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਸੋਨੀ ਹਸਪਤਾਲ ਪਹੁੰਚ ਕੇ ਡਾ.ਵਿਜੈ ਪਾਲ ਸੋਨੀ ਵਲੋਂ ਇਲਾਕੇ ਅੰਦਰ ਦਿਤੀਆਂ ਸੇਵਾਂਵਾਂ ਨੂੰ ਯਾਦ ਕਰਦੇ ਹੋਏ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਦੇ ਹੋਏ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ.ਡਾ.ਵਿਜੈ ਪਾਲ ਸੋਨੀ ਦਾ ਅੰਤਿਮ ਸੰਸਕਾਰ ਕੱਲ ਦੁਪਹਿਰ 3 ਵਜੇ,ਸ਼ਿਵਪੁਰੀ ਸ਼ਮਸ਼ਾਨ ਘਾਟ ਦੋਰਾਹਾ ਵਿਖੇ ਕਰ ਦਿੱਤਾ ਗਿਆ,ਇਸ ਮੌਕੇ ਸ਼ਹਿਰ ਵਾਸੀਆਂ,ਰਾਜਨੀਤਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਓਹਨਾ ਦੇ ਬੇਟੇ ਡਾ.ਰਿਭੁ ਸੋਨੀ ਤੇ ਡਾ.ਰੁਬੀਨਾ ਸੋਨੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ.