ਆਟੋ ਯੂਨੀਅਨ ਰਾਜਪੁਰਾ ਨੇ ਕਾਂਗਰਸ ਨੂੰ ਸਮਰਥਨ ਦੇ ਕੇ ਹਰਦਿਆਲ ਸਿੰਘ ਕੰਬੋਜ ਨੂੰ ਲੱਡੂਆਂ ਨਾਲ ਤੋਲਿਆ

ਰਾਜਪੁਰਾ,11 ਫ਼ਰਵਰੀ (ਰਾਜੇਸ਼ ਡਾਹਰਾ)ਸਕੂਟਰ ਯੂਨੀਅਨ ਦੇ ਪ੍ਰਧਾਨ ਪਵਨ ਕੁਮਾਰ, ਅਜਾਦ ਮਾਰਕੀਟ ਯੂਨੀਅਨ ਦੇ ਪ੍ਰਧਾਨ ਓਮ ਪ੍ਰਕਾਸ਼ ਸੀਟੂ ਅਤੇ ਸਕੂਟਰ ਸੇਲ ਪਰਚੇਸ ਯੂਨੀਅਨ ਪ੍ਰਧਾਨਬ ਹਫਬੰਸ ਚਾਵਲਾ ਦੀ ਅਗੁਵਾਈ ਵਿਚ ਅੱਜ ਸਕੂਟਰ ਯੂਨੀਅਨ ਦੇ ਪ੍ਰਧਾਨ ਪਵਨ ਕੁਮਾਰ ਦੀ ਦੁਕਾਨ ਤੇ ਕਾਂਗਰਸ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਨੂੰ ਲੱਡੂਆਂ ਨਾਲ ਤੋਲਿਆ ਗਿਆ ਅਤੇ ਉਥੇ ਮੌਜੂਦ ਦੁਕਾਨਦਾਰਾਂ ਨੂੰ ਲੱਡੂ ਵੰਡੇ ਗਏ।ਇਸ ਤੋਂ ਪਹਿਲਾਂ ਮੌਜੂਦ ਮੰਚ ਤੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੁਬਾਰਾ ਆਏਗੀ ਅਤੇ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਮੁਖਮੰਤਰੀ ਬਣਾਇਆ ਜਾਏਗਾ।ਇਸ ਮੌਕੇ ਵਿਧਾਇਕ ਕੰਬੋਜ ਨੇ ਕਿਹਾ ਕਿ ਰਾਜਪੁਰੇ ਵਿਚ ਲੋਕਲ ਦੇ ਨਾਮ ਤੇ ਅਤੇ ਧਰਮ ਬਿਰਾਦਰੀ ਦੇ ਨਾਮ ਤੇ ਵੋਟ ਮੰਗਣਾ ਗ਼ਲਤ ਹੈ ਕਿਉਂਕਿ ਅਸੀਂ ਅੱਜ ਤੱਕ ਰਾਜਪੁਰਾ ਵਿਚ ਕਿਸੇ ਦਾ ਕੋਈ ਕੰਮ ਬਿਰਾਦਰੀ ਜਾਂ ਧਰਮ ਦੇਖ ਕੇ ਨਹੀਂ ਕੀਤਾ ।ਸਾਡੇ ਕੋਲ ਕੋਈ ਵੀ ਆਇਆ ਹੈ ਅਸੀਂ ਉਸਦਾ ਧਰਮ ਬਿਰਾਦਰੀ ਨਹੀਂ ਪੁੱਛਦੇ। ਸਾਡੇ ਵਾਸਤੇ ਸਾਰੇ ਸਾਡੇ ਆਪਣੇ ਹੈ ਤੇ ਅਸੀਂ ਕੰਮ ਤੇ ਵਿਸ਼ਵਾਸ ਕਰਦੇ ਹਾਂ।ਇਸ ਕਰਕੇ ਬਿਰਾਦਰੀ ਦੇ ਚੱਕਰਾਂ ਵਿਚ ਨਾ ਪੈ ਕੇ ਵਿਕਾਸ ਕਰਨ ਵਾਲੀ ਪਾਰਟੀ ਕਾਂਗਰਸ ਪਾਰਟੀ ਨੂੰ ਜੱਮ ਕੇ ਵੋਟਾਂ ਪਾਓ।ਇਸ ਮੌਕੇ ਤੇ ਉਹਨਾਂ ਨਾਲ ਲਲਿਤ ਡਾਹਰਾ,ਨਰਿੰਦਰ ਸੋਨੀ,ਯੋਗੇਸ਼ ਕੁਮਾਰ ਗੋਲਡੀ,ਸੁਰਿੰਦਰ ਸ਼ਰਮਾ,ਬਲਦੇਵ ਰਾਜ ਬਿੱਲੂ,ਕੁਮਾਰ ਮਹੇਸ਼,ਬਲਦੀਪ ਬਲੂ ,ਰਾਜਕੁਮਾਰ,ਮਨੀਸ਼ ਕੁਮਾਰ, ਜਗਦੀਸ਼ ਕੁਮਾਰ,ਹਰੀਸ਼ ਜੋਸ਼ੀ,ਕਿਸ਼ਨ ਕੁਮਾਰ ਸਹਿਤ ਕਈ ਲੋਕ ਮੌਜੂਦ ਸਨ।