ਆਦਰਸ਼ ਸਕੂਲ ਭਾਗੂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

29 ਜੂਨ ,ਲੰਬੀ(ਬੁੱਟਰ ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਤਹਿਤ ਪ ਸ ਸ ਬ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦਾ ਨਤੀਜਾ 100 ਰਿਹਾ।ਪ੍ਰਿੰਸੀਪਲ ਜਗਜੀਤ ਕੌਰ ਨੇ ਸ਼ਾਨਦਾਰ ਨਤੀਜੇ ਲਈ ਸਮੁੱਚੇ ਸਟਾਫ਼ ਅਤੇ ਹੋਣਹਾਰ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਸਫ਼ਲ ਹੋਏ ਤਮਾਮ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਦੁਆਵਾਂ ਸ਼ੁੱਭ- ਕਾਮਨਾਵਾਂ ਦਿੱਤੀਆਂ ।ਜ਼ਿਕਰਯੋਗ ਹੈ ਕਿ ਨਾਨ ਮੈਡੀਕਲ ਗਰੁੱਪ ਦੇ ਕੁੱਲ 31 ਬੱਚਿਆਂ 'ਚੋੰ ਗਗਨਦੀਪ ਕੌਰ ਪੁੱਤਰੀ ਬਿੰਦਰ ਸਿੰਘ ਨੇ 500 ਵਿੱਚੋਂ 475 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ,ਕੋਮਲਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ 465 ਅੰਕਾਂ ਨਾਲ਼ਦੂਜਾ ਸਥਾਨ ਜਦੋਂ ਕਿ ਹਰਮਨਦੀਪ ਕੌਰ ਪੁੱਤਰੀ ਗੁਰਸੇਵਕ ਸਿੰਘ 456 ਅੰਕ ਹਾਸਿਲ ਕਰ ਕੇ ਸਕੂਲ ਵਿੱਚੋੰਤੀਜਾ ਸਥਾਨ ਪ੍ਰਾਪਤ ਕੀਤਾ ਹੈ।ਹਿਊਮੈਨਟੀਜ ਗਰੁੱਪ ਦੇ ਪ੍ਰੀਖਿਆ ਵਿੱਚ ਬੈਠਣ ਵਾਲੇ ਸਾਰੇ(81) ਬੱਚੇ ਚੰਗੇ ਅੰਕ ਲੈ ਕੇ ਪਾਸ ਹੋਏ ਹਨ ।ਹਿਊਮੈਨਟੀਜ਼ ਗਰੁੱਪ 'ਚੋੰ ਪ੍ਰਭਜੋਤ ਸਿੰਘ ਪੁੱਤਰ ਜਰਨੈਲ ਸਿੰਘ 467 ਅੰਕ ਲੈ ਕੇ ਪਹਿਲਾ ਸਥਾਨ,ਸੁਖਮਨੀ ਕੌਰ ਪੁੱਤਰੀ ਸਰਬਜੀਤ ਸਿੰਘ 459 ਅੰਕਾਂ ਨਾਲ਼ ਦੂਜਾ ਸਥਾਨ ਅਤੇ ਪਰਮਜੀਤ ਕੌਰ ਪੁੱਤਰੀ ਹਰਦੀਪ ਸਿੰਘ ਤੇ ਭੂਮਿਕਾ ਪੁੱਤਰੀ ਅਵਤਾਰ ਸਿੰਘ ਨੇ 454 ਅੰਕ ਪ੍ਰਾਪਤ ਕਰ ਕੇ ਸਕੂਲ ਵਿੱਚੋੰ ਤੀਜਾ ਸਥਾਨ ਪ੍ਰਾਪਤ ਕਰ ਕੇ ਅਦਾਰੇ ਦਾ ਮਾਣ ਵਧਾਇਆ ਹੈ।