ਲੁਧਿਆਣਾ,ਬਸੰਤ ਪੰਚਮੀ ਦਾ ਤਿਉਹਾਰ ਪੰਜਾਬ ਵਿਚ ਹੀ ਨਹੀਂ, ਸਗੋਂ ਭਾਰਤ 'ਚ ਮਨਾਇਆ ਜਾਂਦਾ ਹੈ। ਪਤੰਗਬਾਜਾਂ ਦੇ ਸ਼ੌਕੀਨਾ ਲਈ ਚੰਗੀ ਡੋਰ ਇਸਤੇਮਾਲ ਕਰਨਾ ਕੋਈ ਬੁਰੀ ਗੱਲ ਨਹੀਂ। ਪਰ ਪਾਬੰਦੀਸ਼ੁਦਾ ਚਾਈਨਾ ਡੋਰ ਨੇ ਕਈ ਕੀਮਤੀ ਜਾਨਾਂ ਨੂੰ ਅਜਾਈ ਗੁਆਇਆ ਹੈ। ਇਹ ਡੋਰ ਪਲਾਸਟਿਕ ਤੋਂ ਤਿਆਰ ਹੁੰਦੀ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਉੱਘੀ ਸਮਾਜ ਸੇਵਿਕਾ ਤੇ ਪੰਜਾਬੀ ਥੀਏਟਰ ਤੇ ਰੰਗਮੰਚਆਰਟਿਸਟ ਨੇ ਕੀਤਾ, ਓਹਨਾਂ ਕਿਹਾ ਪਤੰਗ ਕੱਟ ਹੋਣ ਤੋਂ ਬਾਅਦ ਇਹ ਡੋਰ ਜਿਹੜੇ ਵੀ ਪਸ਼ੂ ਪੰਛੀ ਜਾਂ ਇਨਸਾਨ ਨਾਲ ਛੂਹੰਦੀ, ਉਸ ਨੂੰ ਹਾਦਸੇ ਦਾ ਸ਼ਿਕਾਰ ਬਣਾ ਲੈਂਦੀ ਹੈ। ਇਸ ਤੋਂ ਇਲਾਵਾ ਡੋਰ ਵਿੱਚ ਫਸੇ ਪੰਛੀ ਜਿਹੜੇ ਰੁੱਖਾਂ ਤੇ ਟੰਗੇ ਰਹਿ ਜਾਂਦੇ ਹਨ, ਉਹਨਾਂ ਦੀ ਬਦਬੂ ਨਾਲ ਵਾਤਾਵਰਣ ਵੀ ਦੂਸਿਤ ਹੁੰਦਾ ਹੈ। ਇਸ ਡੋਰ ਨਾਲ ਮਨੁੱਖੀ ਜਾਨਾਂ ਨੂੰ ਵੀ ਖਤਰਾ ਪੈਦਾ ਹੁੰਦਾ ਹੈ। ਇਸ ਲਈ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ।