ਹੈਲੋ, ਮੈਂ ਦਿੱਲੀ ਤੋਂ ਦੁੱਲਾ ਬੋਲਦਾ " ਨਾਟਕ ਦੀ ਪੇਸ਼ਕਾਰੀ ਅੱਜ

29 ਦਸੰਬਰਦੋਰਾਹਾ,(ਅਮਰੀਸ਼ ਆਨੰਦ)ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਤੇ ਦੋਰਾਹਾ ਅੱਜ ਬਾਅਦ ਦੁਪਹਿਰ ੩.੩੦.ਵਜੇ, ਜੀ ਟੀ ਰੋਡ ਦੋਰਾਹਾ ਨੇੜੇ ਬੇਅੰਤ ਸਿੰਘ ਚੌਂਕ ਵਿਖੇ "ਹੈਲੋ, ਮੈਂ ਦਿੱਲੀ ਤੋਂ ਦੁੱਲਾ ਬੋਲਦਾ " ਨਾਟਕ ਦੀ ਪੇਸ਼ਕਾਰੀ ਕੀਤੀ ਜਾਵੇਗੀ,ਇਸ ਸਬੰਧੀ ਜਾਣਕਾਰੀ ਦਿੰਦਿਆਂ ਉਘੇ ਸਮਾਜ ਸੇਵਕ ਜਨਦੀਪ ਕੌਸ਼ਲ ਨੇ ਦੱਸਿਆ ਕਿ ਪੰਜਾਬ ਦੇ ਮਸ਼ਹੂਰ ਨਾਟਕਾਰ ਡਾ. ਸੋਮਪਾਲ ਹੀਰਾ ਦੇ ਨਾਟਕ ਦੀ ਸ਼ਹੀਦ ਭਗਤ ਸਿੰਘ ਕਲਾਂ ਮੰਚ ਚੜਿਕ, ਮੋਗਾ ਵਲੋਂ ਪੇਸ਼ਕਾਰੀ ਕੀਤੀ ਜਾਵੇਗੀ, ਇਸ ਨਾਟਕ ਵਿਚ ਲਾਡੀ ਗਿੱਲ ਮਾਣਕੇ, ਸ਼ਗਨ ਚਕਰ, ਪ੍ਰੀਤ ਚੱਕਰ,ਜਸਕਰਨ ਚੱਕਰ ਆਦਿ ਕਲਾਕਾਰ ਆਪਣੀ ਕਲਾ ਦਾ ਜੌਹਰ ਦਿਖਾਉਣਗੇ.