ਰਾਜਪੁਰਾ,15 ਫਰਵਰੀ (ਰਾਜੇਸ਼ ਡਾਹਰਾ):ਦੀਪਕ ਬਾਂਸਲ ਵਲੋ ਆਪਣੇ ਘਰ ਭਾਜਪਾ ਉਮੀਦਵਾਰ ਜਗਦੀਸ਼ ਕੁਮਾਰ ਜੱਗਾ ਦੇ ਹੱਕ ਚ ਇਕ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਉਹਨਾਂ ਦੇ ਰਿਸ਼ਤੇਦਾਰ ਅਤੇ ਵਾਰਡ ਨਿਵਾਸੀਆ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ।ਇਸ ਦੌਰਾਨ ਸੁਭਾਸ਼ ਸੁਧਾ (ਵਿਧਾਇਕ ਥਾਨੇਸਰ), ਕੌਂਸਲਰ ਸ਼ਾਂਤੀ ਸਪਰਾ,ਪਰਦੀਪ ਨੰਦਾ,ਦੀਪਕ ਫਿਰਾਨੀ,ਸਮੇਤ ਭਾਜਪਾ ਆਗੂਆਂ ਨੇ ਵੀ ਸ਼ਮੂਲੀਅਤ ਕਰਦਿਆ ਭਾਜਪਾ ਉਮੀਦਵਾਰ ਜਗਦੀਸ਼ ਕੁਮਾਰ ਜੱਗਾ ਦੇ ਹੱਕ ਚ ਵੋਟਾ ਪਾਉਣ ਦੀ ਅਪੀਲ ਕੀਤੀ।ਇਸ ਮੌਕੇ ਹਲਕਾ ਰਾਜਪੁਰਾ ਤੋ ਭਾਜਪਾ ਉਮੀਦਵਾਰ ਜਗਦੀਸ਼ ਕੁਮਾਰ ਜੱਗਾ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕਰਦਿਆ ਕਿਹਾ ਕਿ ਚਾਚਾ ਬੈਨੀ ਪ੍ਰਸਾਦ ਵੀ ਰਾਜਪੁਰਾ ਤੋਂ ਵਿਧਾਇਕ ਸੀ ਓਹਨਾ ਦਾ ਰਾਜਪੁਰਾ ਨੂੰ ਵਸਾਉਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਤੇ ਓਹਨਾ ਕਿਹਾ ਕਿ ਜਦ ਤਕ ਸੂਰਜ ਚਾਂਦ ਰਹੇਗਾ ਤਦ ਤਕ ਚਾਚਾ ਬੈਨੀ ਪ੍ਰਸਾਦ ਦਾ ਨਾਮ ਰਹੇਗਾ ਇਸ ਮੌਕੇ ਓਹਨਾ ਕਿਹਾ ਕਿ ਕਾਂਗਰਸ ਨੇ ਹਮੇਸਾ ਸੱਤਾ ਹਾਸਲ ਕਰਨ ਲਈ ਜਿਥੇ ਝੂਠ ਦਾ ਸਹਾਰਾ ਲਿਆ ਹੈ,ਉਥੇ ਆਪਣੇ ਨਿਜੀ ਸਵਾਰਥ ਲਈ ਪਾੜੋ ਤੇ ਰਾਜ ਕਰੋ ਦੀ ਨੀਤੀ ਪਹਿਲ ਦਿੱਤੀ ਹੈ।ਉਨ੍ਹਾ ਕਿਹਾ ਆਪ ਦੀ ਝੂਠੀਆ ਗਰੰਟੀ ਚੋਣ ਸਟੰਟ ਤੱਕ ਸੀਮਿਤ ਹਨ ਤੇ ਆਮ ਆਦਮੀ ਪਾਰਟੀ ਛੱਡ ਕੇ ਆਏ ਨੌਜਵਾਨਾਂ ਨੂੰ ਜਗਦੀਸ਼ ਕੁਮਾਰ ਜੱਗਾ ਨੇ ਭਾਜਪਾ ਵਿੱਚ ਸ਼ਾਮਲ ਕਰਵਾਇਆ ।ਜਗਦੀਸ਼ ਕੁਮਾਰ ਜੱਗਾ ਨੇ ਭਾਜਪਾ ਦੇ ਮਿਸ਼ਨ 2022 ਨੂੰ ਫਤਿਹ ਕਰਨ ਲਈ ਫੁੱਲ ਦਾ ਬਟਨ ਦਬਾਉਣਾ ਦੀ ਅਪੀਲ ਕੀਤੀ।ਇਸ ਮੌਕੇ ਸਾਹਿਲ ਤਗੇਜਾ,ਹਰਸ਼ ਮਦਾਨ,ਵਿਨੇ ਗੁਪਤਾ,ਰੰਜਨ ਹੰਸ,ਸੰਜੀਵ ਮਿੱਤਲ,ਅਪੁ ਬਾਂਸਲ,ਹਿਤੇਸ਼ ਛਾਬੜਾ,ਅਸ਼ਵਨੀ ਬਾਂਸਲ ਅਤੇ ਭਾਜਪਾ ਆਗੂ ਅਤੇ ਰਾਜਪੁਰਾ ਦੇ ਪੰਤਵੰਤੇ ਸੱਜਣ ਮੌਜੂਦ ਸਨ।