ਲੋਕ ਭਲਾਈ ਚੈਰੀਟੇਬਲ ਟਰੱਸਟ ਐਸਬੀਆਈ ਬੈੰਕ ਦੇ ਖਾਤਾਧਾਰਕਾਂ ਦਾ ਦੋ ਲੱਖ ਦਾ ਬੀਮਾ ਕਰੇਗਾ ਮੁਫ਼ਤ

ਰਾਜਪੁਰਾ,10 ਜੂਨ(ਰਾਜੇਸ਼ ਡਾਹਰਾ)ਇਥੇ ਦੇ ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਵਲੋਂ ਲੋਕਾਂ ਨੂੰ ਕਈ ਤਰਾਂ ਦੀਆਂ ਸਰਕਾਰੀ ਅਤੇ ਗੈਰ ਸਰਕਾਰੀ ਸਹੂਲਤਾਂ ਦੇਣ ਲਈ ਸਮੇਂ ਸਮੇਂ ਤੇ ਸਕੀਮਾਂ ਦਿਤੀਆਂ ਜਾਂਦੀਆਂ ਹਨ।ਇਸੇ ਕੜੀ ਵਿੱਚ ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਵੱਲੋਂ SBI ਬੈਂਕ ਦੇ ਸਹਿਯੋਗ ਨਾਲ ਰਾਜਪੁਰਾ ਵਾਸੀਆਂ ਲਈ 12 ਰੁਪਏ 'ਚ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ।ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਕਿਹਾ ਕਿ ਐਸ ਬੀ ਆਈ ਬੈੰਕ ਦੇ ਖਾਤਾ ਧਾਰਕਾਂ ਵਾਸਤੇ ਇਹ ਸਕੀਮ ਟਰੱਸਟ ਵਲੋਂ ਮੁਫ਼ਤ ਕੱਡੀ ਗਈ ਹੈ ਜਿਸ ਵਿਚ 18 ਤੋਂ 70 ਸਾਲ ਦੀ ਉਮਰ ਦੇ ਲੋਕ ਬੀਮਾ ਦੀ ਸੁਵਿਧਾ ਦਾ ਲਾਭ ਲੈ ਸਕਦੇ ਹਨ।ਉਹਨਾਂ ਕਿਹਾ ਕਿ ਬੀਮੇ ਲਈ ਬੈਂਕ ਪਾਸ ਬੁੱਕ ਅਤੇ ਅਧਾਰ ਕਾਰਡ ਦਾ ਲੈ ਕੇ ਆਉਣਾ ਜਰੂਰੀ ਹੈ ਅਤੇ ਇਹ ਬੀਮਾ ਸਿਰਫ ਸਟੇਟ ਬੈਂਕ ਆਫ ਇੰਡੀਆ ਦੇ ਖਾਤਾ ਧਾਰਕਾਂ ਦਾ ਹੀ ਕੀਤਾ ਜਾਵੇਗਾ ਜਿਸ ਦੇ ਖਾਤੇ ਵਿਚੋਂ 12 ਰੁਪਏ ਬੈੰਕ ਵਲੋਂ ਕੱਢੇ ਜਾਂਦੇ ਹਨ ਤਾਂ ਉਸ ਖਾਤਾ ਧਾਰਕ ਨੂੰ ਲੋਕ ਭਲਾਈ ਚੈਰੀਟੇਬਲ ਟਰੱਸਟ ਵਲੋਂ 12 ਰੁਪਏ ਦਿੱਤੇ ਜਾਣਗੇ