ਧੂਰੀ,5 ਨਵੰਬਰ (ਮਹੇਸ਼ ਜਿੰਦਲ) ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕੱਲ ਦੇਰ ਸ਼ਾਮ ਇਥੇ ਰਾਮਗੜੀਆ ਰੋਡ ਦੀ ਖਸਤਾ ਹਾਲਤ ਸੜਕ ਤੇ ਮੁੜ ਪ੍ਰੀਮਿਕਸ ਪੁਆਏ ਜਾਣ ਦੇ ਕੰਮ ਦਾ ਜਾਇਜਾ ਲੈਣ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਵਜਾਰਤ ਵੱਲੋ ਪੰਜਾਬ ਦੇ ਵਿਕਾਸ ਲਈ ਖੁੱਲੇ ਦਿਲ ਨਾਲ ਗਰਾਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸ਼ਹਿਰ ਦੇ ਵਿਕਾਸ ਲਈ ਕੋਈ ਵੀ ਕਮੀ ਨਹੀ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਕਾਰਜ ਜੋਰਾਂ ਤੇ ਹਨ ਅਤੇ ਸ਼ਹਿਰ ਦੀ ਹਰ ਗਲੀ ਨੂੰ ਇੰਟਰਲਾਕਿੰਗ ਟਾਇਲਾਂ ਲਗਾ ਕੇ ਪੱਕਾ ਕੀਤਾ ਜਾ ਰਿਹਾ ਹੈ। ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਸੰਦੀਪ ਤਾਇਲ, ਯੂਥ ਆਗੂ ਹਨੀ ਤੂਰ,ਡਾ. ਇੰਦਰਜੀਤ ਸ਼ਰਮਾ ਆਦਿ ਵੀ ਹਾਜਰ ਸਨ।