ਆਦਰਸ਼ ਸਕੂਲ ਭਾਗੂ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਵੱਲੋਂ ਦੌਰਾਬੱਚਿਆਂ ਨੂੰ ਹੱਥੀਂ ਕਿੱਤਾਮੁਖੀ ਕੰਮ ਸਿਖਾ ਕੇ ਸਮੇਂ ਦੇ ਹਾਣੀ ਬਣਾਉਣ ਦੀ ਲੋੜ,ਡਾ: ਬੇਦੀ

ਲੰਬੀ,26 ਸਤੰਬਰ(ਪੰਜਾਬ ਇਨਫੋਲਾਈਨ)ਪ.ਸ.ਸ.ਬ. ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾਕਟਰ ਸਤਬੀਰ ਬੇਦੀ(Retd.IAS) ਵੱਲੋਂ ਅਧਿਕਾਰੀਆਂ ਸਮੇਤ ਦੌਰਾ ਕੀਤਾ ਗਿਆ।ਉਹਨਾਂ ਸਮੇਤ ਸਮੁੱਚੇ ਮਹਿਮਾਨਾਂ ਦਾ ਪ੍ਰਿੰਸੀਪਲ ਜਗਜੀਤ ਕੌਰ ,ਸਕੂਲ ਦੇ ਸਮੂਹ ਸਟਾਫ਼ ,ਬੱਚਿਆਂ,ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਭਾਗੂ ਵੱਲੋਂ ਸਕੂਲ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ ।ਇਸ ਮੌਕੇ ਡਾ:ਬੇਦੀ ਨੇ ਆਦਰਸ਼ ਸਕੂਲ ਅਤੇ ਬੱਚਿਆਂ ਦੇ ਵਿਕਾਸ ਸੰਬੰਧੀ ਸਟਾਫ਼,ਪੰਚਾਇਤ ਅਤੇ ਮਾਪਿਆਂ ਨਾਲ਼ ਨਿੱਗਰ ਵਿਚਾਰ-ਚਰਚਾ ਵੀ ਕੀਤੀ।ਉਹਨਾਂ ਸਕੂਲ ਮੁਖੀ ਜਗਜੀਤ ਕੌਰ ਨੂੰ ਕਿਹਾ ਕਿ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਸਕੂਲ ਦੇ ਬੱਚਿਆਂ ਨੂੰ ਪ੍ਰੋਜੈਕਟ ਤਿਆਰ ਕਰਨ ਲਈ ਪ੍ਰੇਰਤ ਕੀਤਾ ਜਾਵੇ ਤਾਂ ਜੋ ਇਸ ਗਿਆਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਕੇ ਮੀਂਹ ਦੇ ਕੀਮਤੀ ਪਾਣੀ ਦੀ ਬੱਚਤ ਕੀਤੀ ਜਾ ਸਕੇ।ਉਹਨਾਂ ਕਿਹਾ ਕਿ ਜੇਕਰ ਸਥਾਨਕ ਲੋਕਾਂ ਵੱਲੋਂ ਸਹਿਯੋਗ ਮਿਲ਼ਦਾ ਹੈ ਤਾਂ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ਼ ਜੋੜਨ ਲਈ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਆਦਰਸ਼ ਸਕੂਲ ਭਾਗੂ ‘ਚ ਖੇਡ ਅਕਾਦਮੀ ਵੀ ਖੋਲ੍ਹੀ ਜਾ ਸਕਦੀ ਹੈ।ਉਹਨਾਂ ਵਿਭਾਗੀ ਪ੍ਰਵਾਨਗੀ ਨਾਲ਼ ਸਕੂਲ ਦੇ ਪੁਰਾਣੇ ਰੁੱਖ ਪੁੱਟ ਕੇ ਨਵੇਂ ਲਾਉਣ ਨੂੰ ਵੀ ਜ਼ੁਬਾਨੀ ਤੌਰ ‘ਤੇ ਹਰੀ ਝੰਡੀ ਦਿੱਤੀ।ਡਾ:ਬੇਦੀ ਵੱਲੋਂ ਅਕਾਦਮਿਕ ਪ੍ਰਾਪਤੀਆਂ ‘ਚ ਨਾਮਣਾ ਖੱਟਣ ਵਾਲ਼ੇ,ਬਾਲ ਲੇਖਕਾਂ,ਯੋਗਾ ‘ਚ ਮਾਹਰ ਬੱਚਿਆਂ ਅਤੇ ਖੇਡ ਪ੍ਰਾਪਤੀਆਂ ਵਾਲ਼ੇ ਹੋਣਹਾਰ ਬੱਚਿਆਂ ਨਾਲ਼ ਵੀ ਗੱਲਬਾਤ ਕੀਤੀ।ਉਹਨਾਂ ਕਿਹਾ ਕਿ ਉਹ ਸਥਾਨਕ ਲੋਕਾਂ ਅਤੇ ਸਟਾਫ਼ ਦੇ ਸਹਿਯੋਗ ਨਾਲ਼ ਆਦਰਸ਼ ਸਕੂਲਾਂ ਨੂੰ ਹਰੇਕ ਪੱਖੋਂ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣਾ ਚਾਹੁੰਦੇ ਹਨ ਤਾਂ ਜੋ ਇਹਨਾਂ ਸਕੂਲਾਂ ‘ਚੋਂ ਪੜ੍ਹੇ ਬੱਚਿਆਂ ਦੀ ਅੰਤਰ ਰਾਸ਼ਟਰੀ ਪਧਰ ‘ਤੇ ਪਹਿਚਾਣ ਬਣ ਸਕੇ।ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਸੁੰਦਰ ਗੀਤ,ਨਾਚ ਆਦਿ ਰੰਗਾਰੰਗ ਪੇਸ਼ਕਾਰੀਆਂ ਬਾਖ਼ੂਬੀ ਦਿੱਤੀਆਂ ਗਈਆਂ।ਸਕੂਲ ਵੱਲੋਂ ਮੁੱਖ ਮਹਿਮਾਨ ਡਾ: ਸਤਬੀਰ ਬੇਦੀ ਸਮੇਤ ਹਾਜ਼ਰ ਸਖ਼ਸ਼ੀਅਤਾਂ ਦਾ ਉਚੇਚਾ ਸਨਮਾਨ ਕੀਤਾ ਗਿਆ।ਇਸ ਮੌਕੇ ਡਾ:ਬੇਦੀ ਵੱਲੋਂ ਸਕੂਲ ਦੇ ਬੱਚਿਆਂ ਦੀਆਂ ਰਚਨਾਵਾਂ ਅਧਾਰਤ ਮੈਗਜ਼ੀਨ ‘ਆਦਰਸ਼ ਫੁਲਵਾੜੀ’ ਦੀ ਘੁੰਢ ਚੁਕਾਈ ਵੀ ਕੀਤੀ ਗਈ।ਡਾ: ਬੇਦੀ ਵੱਲੋਂ ਇਸ ਸਾਹਿਤਕ ਉਪਰਾਲੇ ਲਈ ਸਕੂਲ ਮੁਖੀ ਜਗਜੀਤ ਕੌਰ,ਸਮੱੁਚੇ ਸੰਪਾਦਕੀ ਮੰਡਲ ਅਤੇ ਨੰਨ੍ਹੇ ਸਾਹਿਤਕਾਰਾਂ ਦੀ ਸਿਫ਼ਤ ਕੀਤੀ।ਇਸ ਦੌਰੇ ਅਤੇ ਸੰਖੇਪ ਸਮਾਗਮ ਮੌਕੇ ਹਰਮਨਜੀਤ ਸਿੰਘ ਸੀਨੀਅਰ ਮੈਨੇਜਰ,ਉਪਨੀਤ ਕੌਰ ਇੰਚਾਰਜ ਆਦਰਸ਼ ਸਕੂਲ ਸੈੱਲ ,ਸੁਨੀਤਾ ਸੁਪਰਡੰਟ,ਪ.ਸ.ਸ.ਬ. ਕਰਮਾਚਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ,ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ,ਸਕੱਤਰ ਸੁਖਚੈਨ ਸਿੰਘ ਸੈਣੀ,ਸੰਗਠਨ ਸਕੱਤਰ ਪ੍ਰਭਦੀਪ ਸਿੰਘ ਬੋਪਾਰਾਏ,ਮੈਂਬਰ ਕਾਰਜਕਾਰਨੀ ਬਿਕਰਮਜੀਤ ਸਿੰਘ ਤੋਂ ਇਲਾਵਾ ਮਹਾਂਵੀਰ ਸਿੰਘ ਜਿਲ੍ਹਾ ਮੈਨੇਜਰ ਖੇਤਰੀ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ/ਬਠਿੰਡਾ,ਸੁਖਰਾਜ ਸਿੰਘ ਖੇਤਰੀ ਦਫ਼ਤਰ ਬਠਿੰਡਾ, ਅਮਰਿੰਦਰ ਸਿੰਘ ਜੂਨੀਅਰ ਸਹਾਇਕ, ਸਰਪੰਚ ਜਸਵਿੰਦਰ ਸਿੰਘ ਭਾਗੂ,ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਾਭ ਸਿੰਘ,ਸਾਬਕਾ ਪ੍ਰਧਾਨ ਪਰਮਜੀਤ ਸਿੰਘ ਖ਼ਾਲਸਾ,ਬਿੰਦਰ ਸਿੰਘ ਪੰਚ ਅਤੇ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।