ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਨੇ ਬੱਚਿਆ ਦੇ ਬੈਠਣ ਲਈ ਦਿੱਤੇ ਬੈਂਚ

ਰਾਜਪੁਰਾ 11 ਅਗਸਤ (ਰਾਜੇਸ਼ ਡਾਹਰਾ ) ਅੱਜ ਸਰਕਾਰੀ ਐਲੀਮੈਂਟਰੀ ਮਿਰਜਾਂਪੁਰ ਬਲਾਕ ਡਾਹਰੀਆਂ ਵਿਚ ਬੱਚਿਆ ਦੇ ਬੈਠਣ ਲਈ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਵੱਲੋਂ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸਪਨਾ ਗੁਪਤਾ ਦੀ ਹਾਜਰੀ ਵਿਚ ਬੈਂਚ ਦਿੱਤੇ ਗਏ ।ਇਸ ਮੋਕੇ ਕਲੱਬ ਦੇ ਸਰਪ੍ਰਸਤ ਸ੍ਰੀ ਵਿਜੈ ਗੁਪਤਾ ਅਤੇ ਪ੍ਰਧਾਨ ਸ੍ਰੀ ਸੁਨੀਲ ਚੌਧਰੀ ਨੇ ਦੱਸਿਆ ਕੇ ਉਨਾ ਦੇ ਕਲੱਬ ਵੱਲੋਂ ਸਮੇਂ ਸਮੇਂ ਤੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਬੱਚਿਆ ਲਈ ਉਪਰਾਲੇ ਕੀਤੇ ਜਾਦੇ ਹਨ।ਉਨਾ ਦੱਸਿਆ ਕੇ ਉਨਾ ਦੇ ਕਲੱਬ ਵੱਲੋਂ ਵੱਖ ਵੱਖ 60 ਸਕੂਲਾਂ ਨੂੰ 600 ਬੈਂਚ ਦਿੱਤੇ ਜਾ ਰਹੇ ਹਨ।ਇਸ ਮੋਕੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀ ਮਤੀ ਸਪਨਾ ਗੁਪਤਾ ਨੇ ਕਲੱਬ ਦੇ ਸਾਰੇ ਆਹੁਦੇਦਾਰਾ ਦਾ ਤਹਿ ਦਿਲੋ ਧੰਨਵਾਦ ਕੀਤਾ।ਇਸ ਮੋਕੇ ਕਲੱਬ ਦੇ ਪ੍ਰਧਾਨ ਸੁਨੀਲ ਚੌਧਰੀ, ਵਿਜੈ ਗੁਪਤਾ ਸਰਪ੍ਰਸਤ, ਜੇ.ਕੇ. ਭੁਟਾਨੀ ਸਕੱਤਰ, ਡਾ: ਵਿਜੈ ਪਾਲ ਪ੍ਰੋਜੇਕਟ ਚੇਅਰਮੈਨ, ਸੋਹਨ ਸਿੰਘ,ਮਾਨ ਸਿੰਘ, ਰਤਨ ਸ਼ਰਮਾ ਸਮੇਤ ਸਕੂਲ ਦਾ ਸਟਾਫ ਹਾਜਰ ਸੀ।

Posted By: RAJESH DEHRA