ਟਿਊਬਵੈਲ ਪਲਾਂਟੇਸ਼ਨ ਯੋਜਨਾ ਤਹਿਤ 100 ਫੱਲਦਾਰ ਪੌਦੇ ਲਗਾਏ

ਪਟਿਆਲਾ,16 ਸਤੰਬਰ(ਪੀ.ਐਸ.ਗਰੇਵਾਲ) - ਬਸੰਤ ਰਿਤੂ ਯੂਥ ਕਲੱਬ ਤਿ੍ਰਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਪਿੰਡ ਸਿਰਕਪੜਾ ਵਿਖੇ ਟਿਊਬਵੈਲ ਪਲਾਂਟੇਸ਼ਨ ਸਕੀਮ ਤਹਿਤ 593ਵਾਂ ਵਣ ਮਹਾਉਤਸਵ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਹਰਮੀਤ ਸਿੰਘ ਬੋਕਸਰ ਨੇ ਕੀਤੀ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸਕੱਤਰ ਰੋਬਿਨ ਸਿੰਘ ਨੇ ਦੱਸਿਆ ਕਿ ਕਲੱਬ ਪਿਛਲੇ 8 ਸਾਲਾਂ ਤੋਂ ਪਿੰਡ ਪਿੰਡ ਜਾ ਕੇ ਕਿਸਾਨਾਂ ਦੇ ਟਿਊਬਵੈਲਾਂ ਉਪਰ ਫੱਲਦਾਰ ਪੌਦੇ ਲਗਾ ਰਿਹਾ ਹੈ। ਇਸੀ ਸਕੀਮ ਤਹਿਤ ਸਿਰਕੱਪੜਾ ਪਿੰਡ ਵਿਖੇ ਅੰਬ ਦਾ ਪੌਦਾ ਲਗਾ ਕੇ ਟਿਊਬਵੈਲ ਪਲਾਂਟੇਸ਼ਨ ਸਕੀਮ ਦਾ ਉਦਘਾਟਨ ਕੀਤਾ ਗਿਆ ਅਤੇ ਪਿੰਡ ਦੇ ਕਿਸਾਨਾਂ ਦੀਆਂ ਮੋਟਰਾਂ ਤੇ 100 ਫੱਲਦਾਰ ਪੌਦੇ ਲਗਾਏ ਗਏ। ਕਲੱਬ ਦੇ ਸੰਸਥਾਪਕ ਅਤੇ ਸੰਚਾਲਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਕਲੱਬ ਵੱਲੋਂ ਟਿਊਬਵੈਲ ਪਲਾਂਟੇਸ਼ਨ ਸਕੀਮ ਤਹਤਿ ਫੱਲਦਾਰ ਪੌਦੇ ਲਗਾਉਣ ਦੀ ਚਲਾਈ ਗਈ ਯੋਜਨਾ ਬਹੁਤ ਕਾਮਯਾਬ ਹੋ ਰਹੀ ਹੈ। ਕਿਉਕਿ ਟਿਊਬਵੈਲ ਤੇ ਕਿਸਾਨ ਆਪਣਾ ਪੌਦਾ ਲਗਾਉਂਦਾ ਹੈ ਅਤੇ ਪੌਦੇ ਦੀ ਸੰਭਾਲ ਵੀ ਖੁੱਦ ਕਰਦਾ ਹੈ। ਇਸ ਪ੍ਰੋਗਰਾਮ ਵਿੱਚ ਅਮਰਜੀਤ ਸਿੰਘ ਭਾਂਖਰ, ਜਗਤਾਰ ਸਿੰਘ, ਗੁਰਸੇਵਕ ਸਿੰਘ, ਮਲਕੀਤ ਸਿੰਘ, ਦਰਬਾਰਾ ਸਿੰਘ, ਆਦਿ ਨੇ ਭਾਗ ਲਿਆ।