ਦੁਕਾਨਦਾਰਾਂ ਵਲੋਂ ਪ੍ਰਸਾਸ਼ਨ ਨੂੰ ਸਮਾਂ ਵਧਾਉਣ ਦੀ ਮੰਗ ....ਦੋਰਾਹਾ ਅਮਰੀਸ਼ ਆਨੰਦ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨਵੇਂ ਆਦੇਸ਼ਾਂ ਅਨੁਸਾਰ ਅੱਜ ਸੋਮਵਾਰ ਤੋਂ ਦੁਕਾਨਾਂ ਅਤੇ ਬਾਜ਼ਾਰਾਂ ਨੂੰ ਸਵੇਰੇ 5 ਵਜੇ ਤੋਂ ਦੁਪਹਿਰ 1 ਵਜੇ ਤਕ ਖੁੱਲ੍ਹਾ ਰਿਹਾ ,ਜਦੋਂਕਿ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਤਾਲਾਬੰਦੀ ਕਰਨ ਅੱਜ ਸੋਮਵਾਰ ਨੂੰ ਬਾਜ਼ਾਰ ਵਿਚ ਬਹੁਤ ਜ਼ਿਆਦਾ ਭੀੜ ਦੇਖਣ ਨੂੰ ਮਿਲੀ,ਹਾਲਾਂਕਿ, ਵੱਖ ਵੱਖ ਸੰਸਥਾਵਾਂ ਇਸ ਆਦੇਸ਼ ਦਾ ਵਿਰੋਧ ਕਰ ਰਹੀਆਂ ਹਨ ਅਤੇ ਦੁਕਾਨ ਖੁੱਲ੍ਹਣ ਦੇ ਸਮੇਂ ਨੂੰ ਵਧਾਉਣ ਦੀ ਮੰਗ ਕਰ ਰਹੀਆਂ ਹਨ. ਪ੍ਰਸ਼ਾਸਨ ਦੇ ਆਦੇਸ਼ਾਂ ਅਨੁਸਾਰ ਦੁਪਹਿਰ 1 ਵਜੇ ਤੱਕ ਲਗਾਏ ਗਏ ਕਰਫਿਊ ਕਾਰਨ ਕਿ ਸਵੇਰੇ 5 ਵਜੇ ਤੋਂ 1 ਵਜੇ ਤਕ ਦੇ ਸਮੇਂ ਦੌਰਾਨ ਬਾਜ਼ਾਰ ਵਿਚ ਇਕ ਦਮ ਅਫ਼ਰਾ ਤਫ਼ਰੀ ਦਾ ਮਾਹੌਲ ਹੋ ਜਾਂਦਾ ਹੈ ਜਿਸ ਕਰ ਕੇ ਕੋਰੋਨਾ ਦੀ ਚੈਨ ਤੋੜਨਾ ਮੁਸ਼ਕਿਲ ਹੈ | ਭਾਵੇਂ ਦੁਕਾਨਦਾਰ ਸਰਕਾਰ ਨੂੰ ਹਰ ਕਿਸਮ ਦਾ ਸਹਿਯੋਗ ਦੇ ਰਹੇ ਹਨ ਪਰ ਦੁਕਾਨਾਂ ਖੋਲ੍ਹਣ ਦੇ ਸਮੇਂ ਨੂੰ ਲੈ ਕੇ ਦੁਕਾਨਦਾਰ ਪ੍ਰੇਸ਼ਾਨ ਹੋ ਰਹੇ ਹਨ | ਸਰਕਾਰ ਜੇਕਰ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 9 ਤੋਂ ਸ਼ਾਮ 4 ਕਰ ਦਿੰਦੀ ਹੈ ਤਾਂ ਇਸ ਨਾਲ ਬਾਜ਼ਾਰ ਵਿਚ ਇਕਦਮ ਹੋਣ ਵਾਲੀ ਭੀੜ ਘਟ ਸਕਦੀ ਹੈ | ਦੁਕਾਨਦਾਰਾਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਅਪੀਲ ਕਰਦਿਆਂ ਕਿਹਾ ਕਿ ਛੋਟੇ ਕਸਬਿਆਂ ਨੂੰ ਧਿਆਨ ਵਿਚ ਰੱਖਦਿਆਂ ਇੱਥੇ ਬਾਜ਼ਾਰ ਖੋਲ੍ਹਣ ਦਾ ਸਮਾਂ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਕੀਤਾ ਜਾਵੇ |