ਰਾਜਪੁਰਾ,16 ਫ਼ਰਵਰੀ(ਰਾਜੇਸ਼ ਡਾਹਰਾ) ਪੰਜਾਬ ਨੂੰ ਬਰਬਾਦੀ ਦੇ ਖ਼ੂਹ ਵਿੱਚ ਲਟਕਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਜ਼ਿੰਮੇਵਾਰ ਹਨ। ਪੰਜਾਬ 'ਤੇ ਰਾਜ ਕਰਨ ਲਈ ਇਹ ਝੂਠੀਆਂ ਸਹੁੰਆਂ ਦਾ ਸਹਾਰਾ ਲੈਂਦੇ ਹਨ ਪਰ ਇਸ ਵਾਰ ਪੰਜਾਬ ਦੇ ਲੋਕ ਸਮਝ ਚੁੱਕੇ ਹਨ। ਇਸ ਵਾਰ ਪੰਜਾਬੀ ਅਕਾਲੀ ਦਲ ਤੇ ਕਾਂਗਰਸ ਨੂੰ ਨਕਾਰ ਦੇਣਗੇ ਉੱਥੇ ਹੀ ਭਾਜਪਾ ਨੂੰ ਪਿੰਡਾਂ ਚ ਦਾਖ਼ਿਲ ਹੀ ਨਹੀਂ ਹੋਣ ਦੇਣਗੇ ਕਿਉਂਕਿ ਸਾਡੇ ਕਿਸਾਨਾਂ ਵੀਰਾਂ ਤੇ ਹੌਏ ਅੱਤਿਆਚਾਰ ਲਈ ਇਹ ਪਾਰਟੀ ਜਿੰਮੇਵਾਰ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੋਂ ਰਾਜਪੁਰਾ ਤੋਂ 'ਆਪ' ਦੇ ਉਮੀਦਵਾਰ ਨੀਨਾ ਮਿੱਤਲ ਨੇ ਰਾਜਪੁਰਾ ਚ ਰੋਡ ਸ਼ੋ ਦੌਰਾਨ ਹਲਕਾ ਵਾਸੀਆਂ ਨੂੰ ਪ੍ਰਚਾਰ ਸੰਬੋਧਨ ਕਰਨ ਮੌਕੇ ਕੀਤਾ ਜਿੱਥੇ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਆਪਮੁਹਾਰੇ ਹੋ ਲੋਕਾਂ ਨੇ ਹਿੱਸਾ ਲਿਆ ਤੇ ਉੱਚੀ ਉੱਚੀ ਜ਼ਿੰਦਾਬਾਦ ਦੇ ਨਾਰੇ ਲਾਏ | ਹਲਕੇ ਦੇ ਹਰ ਘਰ ਚੋਂ ਨੀਨਾ ਮਿੱਤਲ ਤੇ ਫ਼ੁੱਲਾਂ ਦੀ ਬਰਸਾਤ ਕਰਕੇ ਤੇ ਸਰੋਪੇ ਪਾ ਪਾ ਕੇ ਸਤਿਕਾਰ ਤੇ ਸਨਮਾਨਿਤ ਕੀਤਾ |ਆਪ ਉਮੀਦਵਾਰ ਨੀਨਾ ਮਿੱਤਲ ਨੇ ਹਲਕਾ ਵਾਸੀਆਂ ਨੂੰ ਝਾੜੂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਸਾਨੂੰ ਆਮ ਜਨਤਾ ਦੀ ਸਰਕਾਰ ਲਿਆਉਣ ਲਈ ਇਕਜੁੱਟ ਹੋ ਕੇ ਇਸ ਆਜ਼ਾਦੀ ਦੀ ਜੰਗ ਨੂੰ ਜਿੱਤਣਾ ਪੈਣਾ ਹੈ | ਨੀਨਾ ਮਿੱਤਲ ਨੇ ਕਿਹਾ ਬੀਤੇ ਦਿਨ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦਾ ਵਾਅਦਾ ਕਰ ਕੇ ਗਏ ਹਨ ਪਰ ਸਵਾਲ ਇਹ ਹੈ ਕਿ ਪੰਜਾਬ ਨੂੰ ਕਰਜ਼ੇ ਵਿਚ ਫਸਾਇਆ ਕਿਸ ਨੇ ਹੈ। ਇਹ ਪਾਰਟੀਆਂ ਖੁਦ ਹੀ ਆਪਣੇ ਖਜਾਨੇ ਭਰਨ ਲਈ ਆਮ ਜਨਤਾ ਦਾ ਸ਼ੋਸ਼ਣ ਕਰਦੀਆਂ ਰਹਿੰਦੀਆਂ ਹਨ ਤੇ ਵੋਟਾਂ ਸਮੇਂ ਬਰਸਾਤੀ ਡੱਡੂਆਂ ਵਾਂਗ ਬਾਹਰ ਆ ਜਾਂਦੇ ਹਨ ਤੇ ਫੇਰ ਵੱਡੇ ਲਾਰੇ ਤੇ ਵਾਅਦੇ ਕਰਦੀਆਂ ਹਨ। ਪਰ ਹੁਣ ਇਨ੍ਹਾਂ ਪਾਰਟੀਆਂ ਦੀਆਂ ਮਾੜੀਆਂ ਕਾਰੁਗਜਾਰੀਆਂ ਜਨਤਾ ਸਾਹਮਣੇ ਸਾਫ਼ ਹਨ ਤੇ ਇਨ੍ਹਾਂ ਦੀ ਹਾਰ ਪੱਕੀ ਹੈ। ਲੋਕਾਂ ਦੇ ਸਹਿਯੋਗ ਨਾਲ ਪੰਜਾਬ ਤੇ ਹਲਕਾ ਰਾਜਪੁਰਾ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ 'ਚੋਂ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਕੇਬਲ ਮਾਫ਼ੀਆ ਸਮੇਤ ਟਰਾਂਸਪੋਰਟ ਮਾਫ਼ੀਆ ਦਾ ਅੰਤ ਕਰਨ ਲਈ ਆਏ ਹਨ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਭ੍ਰਿਸ਼ਟਾਚਾਰ ਅਤੇ ਮਾਫੀਆ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਹਰ ਵਰਗ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਚਨਬੱਧ ਹਨ। ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰੀਤ ਸਿੰਘ ਧਮੋਲੀ, ਡਾਕਟਰ ਚਰਨਕਮਲ ਸਿੰਘ ,ਮਨਦੀਪ ਸਰਾਓ , ਮੇਜਰ ਚਨਾਲੀਆਂ, ਗੁਰਤੇਜ ਸਿੰਘ,ਰਤਨੇਸ਼ ਜਿੰਦਲ, ਅਮਰਿੰਦਰ ਮੀਰੀ,ਅਮਨ ਸੈਣੀ ਤੇ ਬਾਕੀ ਪਾਰਟੀ ਵਲੰਟੀਅਰ ਮੌਜੂਦ ਰਹੇ |