ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਮਿਲਟੀ ਕੰਬੋਜ ਨੇ ਰਾਜਪੁਰਾ ਤੋਂ ਸਿਵ ਮੰਦਿਰ ਨਲਾਸ ਤੱਕ ਇਲਾਕੇ ਦੀ ਸੁੱਖ-ਸ਼ਾਂਤੀ ਲਈ ਯਾਤਰਾ ਕੀਤੀ ਪੈਦਲ ਯਾਤਰਾ

ਰਾਜਪੁਰਾ, 4 ਅਗਸਤ (ਰਾਜੇਸ਼ ਡਾਹਰਾ)ਹਲਕਾ ਰਾਜਪੁਰਾ ਦੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦੇ ਦਿਸ਼ਾ-ਨਿਰਦੇਸ਼ਾਂ ਹੇਠ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ਼ ਵੱਲੋਂ ਅੱਜ ਕੋਵਿਡ-19 ਦੇ ਖਾਤਮੇ ਲਈ ਸੀਨੀਅਰ ਕਾਂਗਰਸੀ ਅਹੁੱਦੇਦਾਰਾਂ ਤੇ ਯੂਥ ਕਾਂਗਰਸੀ ਵਰਕਰਾਂ ਦੇ ਨਾਲ ਰਾਜਪੁਰਾ ਦੇ ਨਗਰ ਖੇੜਾ ਤੋਂ ਪ੍ਰਾਚੀਨ ਸ਼ਿਵ ਮੰਦਰ ਨਲਾਸ ਤੱਕ ਪੈਦਲ ਯਾਤਰਾ ਕੀਤੀ। ਇਸ ਪੈਦਲ ਯਾਤਰਾ ਨੂੰ ਆਰੰਭ ਕਰਨ ਤੋਂ ਪਹਿਲਾਂ ਮਿਲਟੀ ਕੰਬੋਜ਼ ਵੱਲੋਂ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਗੁਰਮੀਤ ਕੌਰ ਕੰਬੋਜ਼, ਸੰਦੀਪ ਕੌਰ ਕੰਬੋਜ਼, ਜਾਪੁਜੀ ਕੰਬੋਜ਼, ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਬਲਦੇਵ ਸਿੰਘ ਗੱਦੋਮਾਜ਼ਰਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਭੁਪਿੰਦਰ ਸੈਣੀ, ਬਲਾਕ ਸੰਮਤੀ ਰਾਜਪੁਰਾ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਨਗਰ ਕੌਂਸਲ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ ਸਮੇਤ ਹੋਰਨਾਂ ਸਾਥੀਆਂ ਦੇ ਨਾਲ ਨਗਰ ਖੇੜਾ ਪੁਰਾਣਾ ਰਾਜਪੁਰਾ ਵਿਖੇ ਮੱਥਾ ਟੇਕਿਆ ਤੇ ਫਿਰ ਪੈਦਲ ਯਾਤਰਾ ਦੌਰਾਨ ਸ਼ਿਵ ਭੋਲੇ ਸ਼ੰਕਰ ਦੀ ਜੈ ਦੇ ਜੈਕਾਰਿਆਂ ਦੇ ਨਾਲ ਪ੍ਰਾਚੀਨ ਸ਼ਿਵ ਮੰਦਰ ਨਲਾਸ ਪਹੁੰਚ ਕੇ ਇਲਾਕੇ ਦੀ ਸ਼ੁੱਖ ਸ਼ਾਂਤੀ ਦੇ ਲਈ ਅਰਦਾਸ ਕੀਤੀ ਤੇ ਭੋਲੇ ਸ਼ੰਕਰ ਦੇ ਸ਼ਿਵਲਿੰਗ `ਤੇ ਜ਼ਲ ਅਰਪਿਤ ਕਰਕੇ ਅਰਦਾਸ ਕੀਤੀ। ਇਸ ਮੌਕੇ ਤੇ ਮਿਲਟੀ ਕੰਬੋਜ਼ ਨੇ ਕਿਹਾ ਕਿ ਆਪਣੇ ਪਰਿਵਾਰਾਂ ਦੇ ਲਈ ਤਾਂ ਲੋਕ ਦੂਰ-ਦੂਰਾਂਢੇ ਤੇ ਦੇਸ਼ਾ-ਵਿਦੇਸ਼ਾਂ ਤੋਂ ਸ਼ਿਵ ਮੰਦਰ `ਚ ਅਰਦਾਸ ਕਰਨ ਦੇ ਲਈ ਪਹੁੰਚਦੇ ਹਨ ਪਰ ਉਹ ਅੱਜ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਸਾਰੇ ਵਪਾਰੀ, ਦੁਕਾਨਦਾਰਾਂ, ਕਿਸਾਨਾਂ ਤੇ ਹੋਰਨਾਂ ਕਾਰੋਬਾਰੀਆਂ ਜਿਨ੍ਹਾਂ ਦਾ ਕੰਮ ਕਾਜ਼ ਠੱਪ ਹੋਇਆ ਹੈ ਨੂੰ ਮੁੜ ਤੋਂ ਲੀਹ ਤੇ ਲਿਆਉਣ ਅਤੇ ਇਲਾਕੇ ਦੀ ਸ਼ੁੱਖ ਸ਼ਾਂਤੀ ਦੇ ਲਈ ਅਰਦਾਸ ਕਰਨ ਪਹੁੰਚੇ ਹਨ।ਇਸ ਮੌਕੇ ਤੇ ਵਿਧਾਇਕ ਕੰਬੋਜ਼ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਹਲਕਾ ਰਾਜਪੁਰਾ ਵਾਸੀਆਂ ਨੂੰ ਆਪਣਾ ਪਰਿਵਾਰ ਸਮਝਦਿਆਂ ਇਲਾਕੇ ਦੀ ਤਰੱਕੀ ਅਤੇ ਸੁਖ-ਸ਼ਾਂਤੀ ਦੇ ਲਈ ਅਰਦਾਸ ਕੀਤੀ ਹੈ। ਅੱਜ ਯੂਥ ਆਗੂ ਮਿਲਟੀ ਕੰਬੋਜ਼ ਤੇ ਇਲਾਕੇ ਦੇ ਕਾਂਗਰਸੀ ਅਹੁੱਦੇਦਾਰਾਂ ਵੱਲੋਂ ਇਲਾਕੇ ਦੀ ਸੁੱਖ ਸ਼ਾਂਤੀ ਲਈ ਵਿੱਢਿਆ ਉਪਰਾਲਾ ਸਲਾਘਾਯੋਗ ਹੈ।