ਜੱਟ ਮਹਾਂ ਸਭਾ ਦੇ ਜਨ: ਸਕੱ: ਨਵਇੰਦਰ ਸਿੰਘ ਨਵੀ ਬਣੇ ਤਲਵੰਡੀ ਸਾਬੋ ਮਾਰਕਿਟ ਕਮੇਟੀ ਦੇ ਚੇਅਰਮੈਨ।
- ਪੰਜਾਬ
- 24 Jun,2020
ਤਲਵੰਡੀ ਸਾਬੋ ੨੪ ਜੂਨ (ਗੁਰਜੰਟ ਸਿੰਘ ਨਥੇਹਾ)- ਹਲਕੇ ਦੇ ਸੀਨ: ਕਾਂਗਰਸੀ ਆਗੂ ਬਲਵੀਰ ਸਿੰਘ ਸਿੱਧੂ ਦੇ ਨਜ਼ਦੀਕੀ ਮੰਨੇ ਜਾਂਦੇ ਜੱਟਮਹਾਂ ਸਭਾ ਦੇ ਸੂਬਾ ਜਨ: ਸਕੱ: ਨਵਇੰਦਰ ਸਿੰਘ ਨਵੀ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ਦਾ ਚੇਅਰਮੈਨ ਐਲਾਨ ਦਿੱਤਾ ਗਿਆ। ਦੱਸਣਾ ਬਣਦਾ ਹੈ ਕਿ ਨਵਇੰਦਰ ਨਵੀ ਦਾ ਨਾਂ ਚੇਅਰਮੈਨੀ ਲਈ ਪਿਛਲੇ ਸਮੇਂ ਵਿੱਚ ਸੀਨ: ਕਾਂਗਰਸੀ ਆਗੂ ਬਲਵੀਰ ਸਿੰਘ ਸਿੱਧੂ ਨੇ ਪਾਰਟੀ ਹਾਈਕਮਾਂਡ ਕੋਲ ਭੇਜਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਚੁੱਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਯੁਵਰਾਜ ਰਣਇੰਦਰ ਸਿੰਘ ਵੱਲੋਂ ਬਲਵੀਰ ਸਿੰਘ ਸਿੱਧੂ ਵੱਲੋਂ ਭੇਜੇ ਨਾਮ ਵੱਲ ਖਾਸ ਤਵੱਜੋਂ ਦੇਣ ਦੇ ਚਲਦਿਆਂ ਹੀ ਬੀਤੀ ਦੇਰ ਸ਼ਾਮ ਨਵਇੰਦਰ ਸਿੰਘ ਨਵੀ ਨੂੰ ਮਾਰਕਿਟ ਕਮੇਟੀ ਦਾ ਚੇਅਰਮੈਨ ਐਲਾਨ ਦਿੱਤਾ ਗਿਆ। ਦੂਜੇ ਪਾਸੇ ਮਾਰਕਿਟ ਕਮੇਟੀ ਅਹੁਦੇਦਾਰਾਂ ਦੀ ਜਾਰੀ ਸੂਚੀ ਮੁਤਾਬਿਕ ਉੱਉਪ ਚੇਅਰਮੈਨ ਬਚਿੱਤਰ ਸਿੰਘ ਤਲਵੰਡੀ ਜਦੋਂਕਿ ਕ੍ਰਿਸ਼ਨ ਭਾਗੀਵਾਂਦਰ, ਦਰਸ਼ਨ ਸਿੰਘ ਫੱਤਾਬਾਲੂ, ਸੁਖਵਿੰਦਰ ਸਿੰਘ ਬਹਿਮਣ ਕੌਰ, ਅੰਮ੍ਰਿਤਪਾਲ ਗਹਿਲੇਵਾਲਾ, ਆਸ਼ਾ ਰਾਣੀ ਤਲਵੰਡੀ ਸਾਬੋ, ਜਸਵੀਰ ਸਿੰਘ ਸੰਧੂ ਤਲਵੰਡੀ, ਰਾਕੇਸ਼ ਕੁਮਾਰ ਆੜਤੀ, ਵਿਪਨ ਕੁਮਾਰ ਤਲਵੰਡੀ, ਕੇਵਲ ਕ੍ਰਿਸ਼ਨ ਤਲਵੰਡੀ, ਗੁਰਪ੍ਰੀਤ ਸਿੰਘ ਗੋਲੇਵਾਲਾ ਨੂੰ ਮੈਂਬਰ ਚੁਣਿਆ ਗਿਆ ਹੈ। ਨਵਇੰਦਰ ਸਿੰਘ ਦੇ ਚੇਅਰਮੈਨ ਅਤੇ ਬਚਿੱਤਰ ਸਿੰਘ ਦੇ ਉਪ ਚੇਅਰਮੈਨ ਬਣ ਕੇ ਪੁੱਜਣ ਤੇ ਅੱਜ ਬਲਵੀਰ ਸਿੰਘ ਸਿੱਧੂ ਦੀ ਰਿਹਾਇਸ਼ 'ਤੇ ਉਨਾਂ ਦਾ ਸਵਾਗਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਕੇ ਜਸ਼ਨ ਮਨਾਇਆ ਗਿਆ। ਨਵਇੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਯੂਵਰਾਜ ਰਣਇੰਦਰ ਸਿੰਘ ਅਤੇ ਬਲਵੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਯਕੀਨ ਦਵਾਇਆ ਕਿ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਉਣਗੇ। ਇਸ ਮੌਕੇ ਕਾਂਗਰਸੀ ਆਗੂ ਹਰਫੂਲ ਸਿੰਘ ਤੋਂ ਇਲਾਵਾ ਜਸਵੀਰ ਸੰਧੂ, ਵਿਪਨ ਕੁਮਾਰ, ਕੇਵਲ ਕ੍ਰਿਸ਼ਨ ਤਿੰਨੇ ਮੈਂਬਰ ਮਾਰਕਿਟ ਕਮੇਟੀ, ਸਰਬਜੀਤ ਮਾਨਸ਼ਾਹੀਆ, ਰੂਬੀ ਸ਼ਰਮਾਂ, ਜਸਵੰਤ ਲੇਲੇਵਾਲਾ, ਲਾਲੀ ਗਿੱਲ ਆਦਿ ਹਾਜਿਰ ਸਨ।