ਜਿਵੇਂ ਜਿਵੇਂ ਸਮਾਂ ਬੀਤਤਾ ਜਾ ਰਿਹਾ ਹੈ, ਕੋਰੋਨਾ ਮਹਾਂਮਾਰੀ ਦੀ ਲਾਗ ਤੇਜ਼ ਹੁੰਦੀ ਜਾ ਰਹੀ ਹੈ l ਅੰਮ੍ਰਿਤਸਰ ਵਿਖੇ ਥਾਣਾ ਰਾਮ ਬਾਗ ਦੇ ਐਸਐਚਓ ਸ਼੍ਰੀ ਨੀਰਜ ਕੁਮਾਰ, ਉਕਤ ਥਾਣੇ ਦਾ ਕਾਂਸਟੇਬਲ ਅਤੇ ਬੀ-ਡਵੀਜ਼ਨ ਦੇ ਥਾਣੇ ਦਾ ਏਐਸਆਈ ਵੀ ਸੰਕਰਮਿਤ ਪਾਇਆ ਗਿਆ ਹੈ । ਜਵਾਨਾਂ ਦੀ ਪਬਲਿਕ ਡੀਲਿੰਗ ਪੰਜਾਬ ਪੁਲਿਸ ਉੱਤੇ ਸੰਕਰਮਣ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ।ਉਪਰੋਕਤ ਸਾਰੇ ਕਰਮਚਾਰੀ ਡਿਊਟੀ ਦੇ ਨਾਲ-ਨਾਲ ਜਨਤਕ ਸੇਵਾ ਵਿਚ ਲੱਗੇ ਹੋਏ ਹਨ ਅਤੇ ਕਿਧਰੇ ਨਾ ਕਿਧਰੇ ਇਹ ਇਸ ਦੀ ਚਪੇਟ ਵਿਚ ਆ ਗਏ ਹਨ l ਪਹਿਲਾਂ ਵੀ ਬਹੁਤ ਸਾਰੇ ਪੁਲਿਸ ਮੁਲਾਜ਼ਮ ਕੋਰੋਨਾ ਨਾਲ ਸੰਕਰਮਿਤ ਹੋਏ ਸਨ ।