ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਲਈ ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ

ਦੋਰਾਹਾ,ਅਮਰੀਸ਼ ਆਨੰਦ, ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ,ਵਿਖੇ ਪੰਜਾਬ ਯੂਨੀਵਰਸਿਟੀ ਗ੍ਰੈਜੂਏਟ ਤੋਂ ਸੈਨੇਟ ਚੋਣਾਂ ਲਈ ਅੱਜ ਦੋਰਾਹਾ ਵਿਖੇ ਵੋਟਰਾਂ ਵਿਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਪੋਲਿੰਗ ਸਟੇਸ਼ਨ ਉੱਤੇ ਬਣਾਏ ਗਏ ਬੂਥਾਂ ਉੱਤੇ ਨੌਜਵਾਨ ਲੜਕੇ ਲੜਕੀਆਂ ,ਔਰਤਾਂ ਮਰਦਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ ਅਤੇ ਉਮੀਦਵਾਰਾਂ ਦੇ ਟੈਂਟਾਂ 'ਚ ਵੀ ਰੌਣਕਾਂ ਲੱਗੀਆਂ ਰਹੀਆਂ।