ਗਾਇਕ ਰੇਮਮੀ ਰਾਜ,ਵੀਤ ਬਲਜੀਤ ਤੇ ਅਫਸ਼ਾਨਾ ਖਾਨ ਲੈ ਕੇ ਆਏ ਆਪਣਾ ਨਵਾਂ ਦੋਗਾਣਾ ਗੀਤ "ਪੱਬ ਜੀ "
- ਮਨੋਰੰਜਨ
- 06 May,2021
ਦੋਰਾਹਾ, ਅਮਰੀਸ਼ ਆਨੰਦ, ਪੰਜਾਬੀ ਸੰਗੀਤ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਗਾਇਕ ''ਰੇਮਮੀ ਰਾਜ,ਵੀਤ ਬਲਜੀਤ ਤੇ ਅਫਸ਼ਾਨਾ ਖਾਨ'' ਦਾ ਨਵਾਂ ਦੋਗਾਣਾ ਗੀਤ "ਪੱਬ ਜੀ" ਜੋ ਕਿ ਬਾਊਂਸੀ ਬੀਟ ਮਿਊਜ਼ਿਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ,ਗਾਇਕ ਰੇਮਮੀ ਰਾਜ ਨੇ ਆਪਣੇ ਨਵੇਂ ਆਏ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ "ਬਾਊਂਸੀ ਬੀਟ ਮਿਊਜ਼ਿਕ ਕੰਪਨੀ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ,ਇਸ ਪ੍ਰੋਜੈਕਟ ਦੇ ਪ੍ਰੋਡਿਊਸਰ "ਸ਼ੁਭਮ ਸ਼ਰਮਾ" ਹਨ,ਓਹਨਾ ਦੱਸਿਆ ਇਸ ਗੀਤ ਨੂੰ ਪੰਜਾਬ ਦੇ ਮਸ਼ਹੂਰ ਗੀਤਕਾਰ "ਵੀਤ ਬਲਜੀਤ "ਵਲੋਂ ਕਲਮਬੱਧ ਕੀਤਾ ਗਿਆ ਹੈ ,ਇਸ ਗੀਤ ਦਾ ਮਿਊਜ਼ਿਕ "ਰਿਕ ਰੋਈਸੀ "ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ ਇਸ ਗੀਤ ਦਾ ਵੀਡੀਓ " ''ਸ਼ੋਏਬ ਸਿਦੀਕੀ " ਵਲੋਂ ਤਿਆਰ ਕੀਤਾ ਗਿਆ ਹੈ,ਇਸ ਪ੍ਰੋਜੈਕਟ ਦੀ ਐਡੀਟਿੰਗ ''ਗੋਬਿੰਦਪੁਰੀਏ'' ਵਲੋਂ ਕੀਤੀ ਗਈ ਹੈ ,ਇਸਦੇ ਨਾਲ ਹੀ ਗਾਇਕ ਰੇਮਮੀ ਰਾਜ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਸਾਰੀ ਟੀਮ ਵਲੋਂ ਬਹੁਤ ਹੀ ਮਿਹਨਤ ਕੀਤੀ ਗਈ ਹੈ ਤੇ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ.
Posted By: Amrish Kumar Anand