ਧੂਰੀ ਦੀਆਂ ਖਸਤਾ ਹਾਲਤ ਸੜਕਾਂ ਦੇ ਨਿਰਮਾਣ ਲਈ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ

ਧੂਰੀ,1 ਜੂਨ (ਮਹੇਸ਼ ਜਿੰਦਲ) ਪਿਛਲੇ ਕਾਫੀ ਲੰਮੇ ਸਮੇਂ ਤੋਂ ਧੂਰੀ ਹਲਕੇ ਦੀਆਂ ਵੱਖ-ਵੱਖ ਸੜਕਾਂ ਧੂਰੀ-ਬਾਗੜੀਆਂ ਰੋਡ, ਧੂਰੀ-ਭਲਵਾਨ ਰੋਡ, ਤੋਤਾਪੁਰੀ ਰੋਡ, ਦੋਹਲਾ ਰੋਡ ਅਤੇ ਲੱਡਾ ਕਾਂਝਲਾ ਕੱਟੁ ਬਾਲੀਆਂ ਆਦਿ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਧੂਰੀ ਹਲਕੇ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਕਿਸਾਨ ਆਗੂਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲ਼ਾਫ ਸੰਘਰਸ ਦਾ ਬਿਗੁਲ ਵਜਾਊਣ ਦੀ ਸੁਰੂਆਤ ਕਰਨ ਦੇ ਸੰਕੇਤ ਦਿੱਤੇ ਹਨ। ਜਿਸ ਤਹਿਤ ਅੱਜ ਐਸ.ਡੀ.ਐਮ ਦਫ਼ਤਰ ਧੂਰੀ ਵਿਖੇ ਐਕਸ਼ਨ ਕਮੇਟੀ ਦੇ ਕਨਵੀਨਰ ਡਾ.ਅਨਵਰ ਭਸੌੜ ਦੀ ਅਗੁਵਾਈ ਹੇਠ ਆਗੂਆਂ ਨੇ ਤਹਿਸੀਲਦਾਰ ਧੂਰੀ ਸ਼੍ਰੀ ਹਰਜੀਤ ਸਿੰਘ ਨੂੰ ਇਹਨਾਂ ਖਸਤਾ ਹਾਲਤ ਸੜਕਾਂ ਦੇ ਨਿਰਮਾਣ ਦਾ ਕੰਮ 9 ਜੂਨ ਤੱਕ ਸ਼ੁਰੂ ਕਰਵਾਉਣ ਸਬੰਧੀ ਇੱਕ ਮੰਗ ਪੱਤਰ ਸੌਂਪਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਆਗੂ ਡਾ.ਅਨਵਰ ਭਸੋੜ ਨੇ ਕਿਹਾ ਕਿ ਅੱਜ ਮੰਗ ਪੱਤਰ ਦੇ ਕੇ ਪ੍ਰਸ਼ਾਸਨ ਨੂੰ 9 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਸੜਕਾਂ ਦਾ ਨਿਰਮਾਣ ਦਾ ਕੰਮ ਨਾ ਸੁਰੂ ਕੀਤਾ ਗਿਆ ਤਾਂ ਸਰਕਾਰ ਖਿਲਾਫ਼ ਤਿੱਖਾ ਸੰਘਰਸ ਕੀਤਾ ਜਾਵੇਗਾ। ਊਨਾਂ ਕਿਹਾ ਕਿ ਕਾਂਗਰਸ ਸਰਕਾਰ ਵੀ ਅਕਾਲੀ-ਭਾਜਪਾ ਸਰਕਾਰ ਵਾਂਗ ਲੋਕਾਂ ਨੂੰ ਲਾਅਰੇ ਲਗਾਉਣ ਵਿੱਚ ਲੱਗੀ ਹੋਈ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤੋ ਵੀ ਵਾਂਝਾ ਰੱਖਿਆ ਜਾ ਰਿਹਾ ਹੈ । ਇਸ ਮੌਕੇ ਅਮਰੀਕ ਕਾਂਝਲਾ, ਜਰਨੈਲ ਜਹਾਂਗੀਰ, ਨਰੰਜਣ ਸਿੰਘ ਦੋਹਲਾ, ਕਾ. ਸੁਖਦੇਵ ਸ਼ਰਮਾਂ, ਮਾ. ਕਿਰਪਾਲ ਸਿੰਘ ਰਾਜੋਮਾਜਰਾ, ਗੁਰਦੀਪ ਸਿੰਘ ਬਰੜਵਾਲ, ਦਲਵਾਰਾ ਸਿੰਘ ਬੇਨੜਾ ਅਤੇ ਨਿਰਮਲ ਸਿੰਘ ਆਦਿ ਹਾਜ਼ਰ ਸਨ।ਫੋਟੋ ਕੈਪਸਨ - ਐਕਸ਼ਨ ਕਮੇਟੀ ਦੇ ਆਗੂ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਤਹਿਸੀਲਦਾਰ ਧੂਰੀ ਹਰਜੀਤ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ।