ਔਰਤ

ਮੂੰਹ ਧੋਂਦੀ ਤੋ ਚਾਹ ਉਬਲ ਜਾਂਦੀਪੋਚਾ ਲਾਉਂਦੀ ਤੋਂ ਗੰਦੇ ਪੈਰ ਧਰ ਜਾਂਦਾ,ਰੋਟੀ ਖਾਂਦੀ ਤੋਂ ਪਾਣੀ ਮੰਗ ਲੈਂਦਾਭੋਜਨ ਛੱਕ ਕੇ ਆਖ ਦਿੰਦਾਦਾਲ 'ਚ ਲੂਣ ਘੱਟ ਸੀ,ਮੈਂ ਜਾਣਦਾ ਕਿ ਔਰਤ ਜਾਣਦੀ ਆਆਦਮੀ ਸ਼ੁਕਰੀਆ ਨਹੀਂ ਬੋਲਦਾਸੁੱਤੀ ਨਾ ਸੁੱਤੀ ਇਕ ਬਰਾਬਰਜਦ ਅੱਖ ਲੱਗਦੀ ਬਿੱਲੀ ਭਾਂਡਿਆਂ 'ਚ ਮੂੰਹ ਪਾ ਲੈਂਦੀਕੰਨ ਖੜਕੇ ਦਾ ਪਿੱਛੇ ਕਰਦੇ ਅਚਨਚੇਤ ਰਸੋਈ 'ਚ ਲੈ ਵੜਦੇਖਾਬਾਂ ਅੰਦਰ ਚਮਚੇ ਕੜਛੀਆਂ ਧੋਵੀ ਮੂੰਗੀ ਮਾਹਾਂ ਦੀ ਦਾਲਪਿਆਜ ਭੁੰਨਦੀ ਤੋਂ ਚੜਦੀ ਨੱਕ ਨੂੰ ਮਹਿਕ ਤਿੰਨ ਡੰਗ ਦੀ ਰੋਟੀਜ਼ਿੰਦਗੀ ਦੇ ਅਹਿਮ ਵਰੇ ਚੁਰਾ ਕੇ ਲੈ ਜਾਂਦੀਰਸੋਈ ਤੇ ਔਰਤ ਭੈਣਾਂ ਘੱਟ ਮਹਿਬੂਬ ਵੱਧ ਜਾਪਦੀਆਂਔਰਤ ਖਹਿੜਾ ਛੜਾਵੇ ਰਸੋਈ ਛੱਡਦੀ ਨਹੀਂ ਔਰਤ ਨੇ ਆਦਮੀ ਨੂੰ ਚਾਹਿਆ ਉਸਨੇ ਤੋਹਫੇ 'ਚ ਰਸੋਈ ਦੇ ਦਿੱਤੀਆਦਮੀ ਦੀ ਫਿਤਰਤ ਹੈ ਜੂਠੀ ਔਰਤ ਪਸੰਦ ਨਹੀਂ ਕਰਦਾਔਰਤ ਜੂਠੇ ਭਾਂਡੇ ਮਾਂਜਦੀ ਸੁੱਚੇ ਕਰਦੀ ਰਹਿੰਦੀਸੁੱਚੇ ਭਾਂਡੇ 'ਚ ਖਾ ਕੇ ਗੰਦ ਵਕਣ ਵਾਲਾਮੈਨੂੰ ਦੁਨੀਆਂ ਦੀ ਘਟੀਆ ਸ਼ੈਅ ਲੱਗਦਾਇਹਨੂੰ ਕਹਿੰਦੇ ਨੇ ਖਾ ਕੇ ਹਾਰਾਮ ਕਰਨਾਵੇਲਣਾ ਝਾੜੂ ਦਿਨ ਚੜਦੇ ਨੂੰ ਤੁਹਾਡੇ ਹੱਥ 'ਚ ਹੋਵੇਤੁਸੀਂ ਆਖ ਦਓਗੇ ਮੈਂ ਤੇਰੇ ਬਾਪ ਦਾ ਨੌਕਰ ਨਹੀਂ ਔਰਤ ਨਿਰੰਤਰ ਕੰਮ ਕਰਕੇ ਦੋ ਤਿੰਨ ਸੂਟਾਂ ਨਾਲ ਹੀ ਮਨਾ ਲਈ ਜਾਂਦੀਸੂਟਾਂ ਤੋਂ ਛੁੱਟ ਆਦਮੀ ਦਿੰਦਾ ਵੀ ਕਿਆਰੁੱਖੇ ਬੋਲ ਜਾਂ ਗੰਦੀਆਂ ਗਾਲਾਂਤੁਸੀਂ ਆਖੋਗੇ ਤਾਜ ਮਹੱਲ ਔਰਤ ਲਈ ਬਣਾਇਆਬਣਾਇਆ ਹੈ ਪਰ ਮਰਨੇ ਤੋਂ ਬਾਅਦਮੈਂ ਸਮਝਦਾ ਸ਼ਮਸ਼ਾਨ ਬੰਦੇ ਲਈ ਬਣੇ ਨੇਔਰਤ ਲਈ ਨਹੀਂਉਸਨੂੰ ਉਥੇ ਦਫਨ ਕਰਨਾ ਚਾਹੀਦਾਜਿਥੇ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ ਹੋਵੇਰਸੋਈ ਚੋ ਬਾਹਰ ਕੱਢਣਾ ਤੌਹੀਨ ਹੋਵੇਗੀਹਾਂ ਸੱਚ , ਔਰਤ ਤੌਹੀਨ ਦੀ ਗਲ ਗੌਲਦੀ ਹੀ ਕਿਥੇ ਆ। ਦੀਪੀ ਮਾਂਗਟ