ਧੂਰੀ,26 ਦਸੰਬਰ (ਮਹੇਸ਼ ਜਿੰਦਲ) ਯਸ਼ ਚੌਧਰੀ ਆਰੀਆ ਮਾਡਲ ਸਕੂਲ ਧੂਰੀ ਵੱਲੋਂ ਮਹਾਸ਼ਾ ਪ੍ਰਤਿੱਗਿਆ ਪਾਲ ਅਤੇ ਪ੍ਰਿੰਸੀਪਲ ਮੋਨਿਕਾ ਵਾਟਸ ਦੀ ਅਗਵਾਈ ਹੇਠ ਅਥਲੈਟਿਕ ਮੀਟ ਅਤੇ ਖੇਡ ਮੁਕਾਬਲੇ ਕਰਵਾਏ ਗਏ। ਜਿਸ ਵਿਚ ਨਰਸਰੀ ਤੋ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆ ਨੇ ਭਾਗ ਲਿਆ। ਇਸ ਮੌਕੇ 400 ਮੀਟਰ ਦੌੜ,ਸਪੁਨ ਰੇਸ,ਕੈਡੀ ਰੇਸ,ਤਿੰਨ ਟੰਗੀ ਰੇਸ,ਲੋਗ ਜੈਪ,ਬੈਗ ਰੇਸ ਆਦਿ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਦੇ ਪ੍ਰਧਾਨ ਮਹਾਸ਼ਾ ਸੋਮ ਪ੍ਰਕਾਸ਼ ਆਰੀਆ ਨੇ ਵਿਦਿਆਰਥੀਆ ਨੂੰ ਖੇਡਾਂ, ਸਪੋਰਟਸ ਅਤੇ ਅਥਲੈਟਿਕ ਸਬੰਧੀ ਜਾਣਕਾਰੀ ਦਿੱਤੀ। ਇਨ੍ਹਾਂ ਮੁਕਾਬਲਿਆਂ ਵਿਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨੈਜਰ ਵਿਕਾਸ ਜਿੰਦਲ,ਵਾਇਸ ਪ੍ਰਧਾਨ ਵਰਿੰਦਰ ਕੁਮਾਰ ਅਤੇ ਸਤੀਸ਼ ਪਾਲ,ਵਿਕਾਸ ਸ਼ਰਮਾ,ਜਸਵੀਰ ਰਤਨ,ਵਿਜੈ ਗੁਪਤਾ,ਪਵਨ ਗਰਗ ਆਦਿ ਹਾਜ਼ਰ ਸਨ ।ਕੈਪਸ਼ਨ - ਮਨੈਜਮੈਟ ਵਿਦਿਆਰਥੀਆ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਹੋਏ