ਡਾ.ਨਰੇਸ਼ ਆਨੰਦ ਸਰਬਸੰਮਤੀ ਨਾਲ ਆਈ. ਐਸ. ਏ ਪੰਜਾਬ ਦੇ ਪ੍ਰਧਾਨ ਨਿਯੁਕਤ

ਦੋਰਾਹਾ , ਦੋਰਾਹਾ ਸ਼ਹਿਰ ਦੇ ਉਘੇ ਸਮਾਜ ਸੇਵਕ ਤੇ ਸੀਨੀਅਰ ਡੈਂਟਿਸਟ ਤੇ ਪੰਜਾਬ ਡੈਂਟਲ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਡਾਕਟਰ ਜੇ. ਐੱਲ. ਆਨੰਦ ਦੇ ਸਪੁੱਤਰ ਦੋਰਾਹਾ ਦੇ ਜੰਮਪਲ ਡਾਕਟਰ ਨਰੇਸ਼ ਆਨੰਦ ਜੋ ਕਿ ਲੁਧਿਆਣਾ ਦੇ ਮਸ਼ਹੂਰ ਐੱਸ.ਪੀ.ਐੱਸ ਹਸਪਤਾਲ ਵਿਖੇ ਬਤੋਰ ਸੀਨੀਅਰ ਕੈਂਸਲਟੇਂਟ ਵਜੋਂ ਸੇਵਾ ਨਿਭਾ ਰਹੇ ਹਨ ਓਹਨਾ ਨੂੰ ਭਾਰਤ ਦੀ ਨੈਸ਼ਨਲ ਸੋਸਾਇਟੀ ਆਫ ਅਨਾਜਥੇਸਿਆ ਵਲੋਂ ਓਹਨਾ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਇਕਾਈ ਦੇ ਪ੍ਰਧਾਨ ਵਜੋਂ ਸਰਬਸੰਤੀ ਨਾਲ ਚੁਣਿਆ ਗਿਆ,ਪ੍ਰੈਸ ਨਾਲ ਗੱਲਬਾਤ ਕਰਦੇ ਡਾ. ਨਰੇਸ਼ ਆਨੰਦ ਨੇ ਆਈ. ਐਸ. ਏ ਪੰਜਾਬ ਦੀ ਸਮੁੱਚੀ ਟੀਮ ਦੇ ਨਾਲ ਹੀ ਇਸ ਮੌਕੇ ਡਾ. ਨਰੇਸ਼ ਆਨੰਦ ਨੇ ਸੀਨੀਅਰ ਡਾਕਟਰ ਤੇਜ.ਕੇ.ਕੌਲ ਡਾ. ਸੁਨੀਲ ਕਟਿਆਲ,ਡਾ.ਨਵੀਂਨ ਮਲਹੋਤਰਾ ਤੇ ਡਾ. ਐੱਸ ਐਸ ਬਾਜਵਾਂ ਦਾ ਵਿਸ਼ੇਸ਼ ਤੌਰ ਤੇ ਧਨਵਾਦ ਕੀਤਾ ਤੇ ਓਹਨਾ ਕਿਹਾ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ,ਇਸ ਮੌਕੇ ਡਾ.ਜੇ.ਐੱਲ ਆਨੰਦ ,ਡਾ.ਹਰੀਸ਼ ਆਨੰਦ, ਡਾ.ਸ਼ਾਲੂ ਆਨੰਦ, ਊਸ਼ਾ ਵੋਹਰਾ,ਸੁਰੇਸ਼ ਆਨੰਦ,ਸੁਦਰਸ਼ਨ ਆਨੰਦ ਸਾਰੇ ਪਰਿਵਾਰ ਤੋਂ ਇਲਾਵਾ ਸ਼ਹਿਰ ਦੀਆ ਸਮਾਜਿਕ,ਧਾਰਮਿਕ ਤੇ ਰਾਜਨੀਤੀ ਸੰਸਥਾਵਾਂ ਦੇ ਆਗੂਆਂ ਵਲੋਂ ਡਾਕਟਰ ਨਰੇਸ਼ ਆਨੰਦ ਦੀ ਨਿਯੁਕਤੀ ਦਾ ਸਵਾਗਤ ਕੀਤਾ ਗਿਆ.