-
ਰਚਨਾ,ਕਹਾਣੀ,ਲੇਖ
-
Tue Aug,2023
* ਵੰਡਿਆ ਪਿਆਰ ਦੇਵੇ ਜਿੰਦਗੀ ਸਿੰਗਾਰ lਫੇਰ ਕਿਉਂ ਨਹੀਂ ਕਰਦਾ ਤੂੰ ਸਭ ਨਾਲ ਪਿਆਰ ਮਿੱਠੇ ਬੋਲ ਬੋਲਕੇ ਸਭ ਦੇ ਮਨ ਨੂੰ ਭਾਈਏ ,ਆਓ ਮਨੁੱਖਤਾ ਨਾਲ ਪਿਆਰ ਵਧਾਈਏ l. * ਹਿੰਦੂ ,ਮੁਸਲਿਮ, ਸਿੱਖ ਈਸਾਈ ਸਾਰੇ ਨੇ ਇਹ ਭਾਈ -ਭਾਈ lਰਲ -ਮਿਲ ਇੱਕ ਦੂਜੇ ਦਾ ਦਰਦ ਵੰਡਾਈਏ lਪਿਆਰ ,ਮਹੁੱਬਤ ਦੇ ਗੀਤ ਗਾਈਏ ਆਓ ਮਨੁੱਖਤਾ ਨਾਲ ਪਿਆਰ ਵਧਾਈਏ l* ਸਬਰ ,ਸਿਦਕ ,ਨਿਮਰਤਾ ਰੱਖਕੇ ਰੱਬ ਦੇ ਬੰਦੇ ਨੇਕ ਕਹਾਈਏਭੇਦ -ਭਾਵ ਨਫ਼ਰਤ ਦੀਆਂ ਕੰਧਾਂ ਢਾਹ ਕੇ,ਪਿਆਰ ਦੇ ਮਹਿਲ ਬਣਾਈਏ ,ਆਓ ਮਨੁੱਖਤਾ ਨਾਲ ਪਿਆਰ ਵਧਾਈਏ l *ਸਰਬ ਸਾਂਝਵਾਲਤਾ ਦਾ ਸੁਨੇਹਾ ਵੰਡ ਕੇ ,ਮਨੁੱਖਤਾ ਨੂੰ ਸਿਖਰਾਂ ਤੇ ਪਹੁੰਚਾਈਏ ਨਾ ਕੋਈ ਵੈਰੀ ਨਾ ਬੇਗਾਨਾ ਇੱਕੋ ਨਾਅਰਾ ਲਈਏ ਧਰਤੀ ਮਾਂ ਨੂੰ ਸਵਰਗ ਬਣਾਈਏ ਆਓ ਮਨੁੱਖਤਾ ਨਾਲ ਪਿਆਰ ਵਧਾਈਏ ਆਓ ਮਨੁੱਖਤਾ ਨਾਲ ਪਿਆਰ ਵਧਾਈਏ lਕਲਮਕਾਰ -- ਰਾਜਿੰਦਰ ਕੌਰ(ਮੁੱਖੀ ਪੰਜਾਬੀ ਵਿਭਾਗ)ਏ.ਪੀ.ਜੇ ਸਕੂਲ ਮਾਡਲ ਟਾਊਨ ਜਲੰਧਰ