ਨਵਾਂਸ਼ਹਿਰ, 27 ਅਗਸਤ(ਦਵਿੰਦਰ ਕੁਮਾਰ)- ਪ੍ਰੋਬੁੱਧ ਭਾਰਤ ਫਾਉਂਡੇਸ਼ਨ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ ਪੁਸਤਕ "ਡਾਕਟਰ ਅੰਬੇਡਕਰ ਦਾ ਸੁਨੇਹਾ" ਦੇ ਪੇਪਰ ਕਰਵਾਏ ਗਏ ਜਿਸ ਵਿੱਚ ਪੰਜਾਬ ਵਿੱਚੋ ਕਾਫੀ ਨੌਜਵਾਨਾਂ ਤੇ ਬੱਚਿਆਂ ਨੇ ਵੱਖ ਵੱਖ ਥਾਵਾਂ ਤੇ ਬਣੇ ਸੈਂਟਰਾਂ ਵਿੱਚ ਪਹੁੰਚ ਕੇ ਹਿੱਸਾ ਲਿਆ। ਇਹ ਪੇਪਰ ਦਾ ਸੈਂਟਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਪਿੰਡ ਮਾਹਲ ਖੁਰਦ ਵਿੱਚ ਵੀ ਬਣਾਇਆ ਗਿਆ ਜਿੱਥੇ ਨੇੜਲੇ ਪਿੰਡ ਦੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਪਹੁੰਚ ਕੇ ਹਿੱਸਾ ਲਿਆ। ਇਹ ਪੇਪਰ ਡਾ. ਬੀ. ਆਰ. ਅੰਬੇਡਕਰ ਨੌਜਵਾਨ ਸਭਾ ਮਾਹਲ ਖੁਰਦ ਦੇ ਮੈਂਬਰਾਂ ਦੀ ਮਿਹਨਤ ਨਾਲ ਪਿੰਡ ਵਿੱਚ ਘਰ ਘਰ ਕਿਤਾਬਾਂ ਵੰਡਕੇ ਤੇ ਸੈਂਟਰ ਬਣਵਾ ਕੇ ਕਰਵਾਇਆ ਗਿਆ। ਪੇਪਰ ਹੋਣ ਉਪਰੰਤ ਬੱਚਿਆਂ ਨੂੰ ਨੌਜਵਾਨ ਸਭਾ ਵੱਲੋਂ ਰਿਫਰੈਸਮੈਂਟ ਦਿੱਤੀ ਗਈ ਅਤੇ ਬੱਚਿਆਂ ਨੂੰ ਬਾਬਾ ਸਾਹਿਬ ਜੀ ਦੀ ਜਿੰਦਗੀ ਦੇ ਇਤਿਹਾਸ ਨਾਲ ਜੁੜੇ ਰਹਿਣ ਦੇ ਸੰਦੇਸ਼ ਦਿੱਤਾ ਤੇ ਇਸ ਮੌਕੇ ਮਿੰਟੂ ਕੁਮਾਰ, ਕਿ੍ਸ਼ਨ ਕੁਮਾਰ, ਨਿੱਕੂ, ਬਿੱਟੂ, ਜਸਪ੍ਰੀਤ, ਗੁਰਿੰਦਰ, ਸੰਦੀਪ, ਪਰਗਣ, ਜਤਿੰਦਰ, ਗੁਰਸੇਵਕ, ਕੁਲਵਿੰਦਰ ਪਾਲ, ਦਵਿੰਦਰ, ਵਿਪਨ ਆਦਿ ਹਾਜ਼ਰ ਸੀ।