ਪਿਤਾ ਜੀ ਦੀ ਯਾਦ ਵਿੱਚ ਸਕੂਲ ਨੂੰ ਕੰਪਿਊਟਰ, ਪ੍ਰਿੰਟਰ ਅਤੇ ਐਲ.ਈ.ਡੀ. ਭੇਂਟ।

ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪਿੰਡ ਮਾਨਵਾਲਾ ਵਿਖੇ ਚਾਨਾ ਪਰਿਵਾਰ ਵੱਲੋਂ ਆਪਣੇ ਪਿਤਾ ਸਵ: ਸਰਦਾਰ ਪਿਆਰ ਸਿੰਘ ਚਾਨਾ ਦੀ ਯਾਦ ਵਿੱਚ ਸਰਕਾਰੀ ਸਕੂਲ ਮਾਨਵਾਲਾ ਨੂੰ ਦੋ ਕੰਪਿਊਟਰ, ਇੱਕ ਪ੍ਰਿੰਟਰ ਅਤੇ ਇੱਕ ਐਲ.ਈ.ਡੀ. ਭੇਂਟ ਕੀਤੀ ਗਈ| ਇਸ ਮੌਕੇ 'ਤੇ ਚਾਨਾ ਪਰਿਵਾਰ ਦੇ ਗਿਆਨ ਸਿੰਘ ਚਾਨਾ, ਮਲਕੀਤ ਸਿੰਘ ਚਾਨਾ, ਗੁਰਦੀਪ ਸਿੰਘ ਚਾਨਾ ਅਤੇ ਗੁਰਚਰਨ ਸਿੰਘ ਚਾਨਾ ਦਾ ਸਮੂਹ ਸਕੂਲ ਸਟਾਫ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ| ਇਸ ਮੌਕੇ ਸਕੂਲ ਮੁਖੀ ਦੀਪਕ ਕੁਮਾਰ, ਰਵਿੰਦਰ ਕੁਮਾਰ, ਅਧਿਆਪਕ ਸੰਦੀਪ ਸਿੰਘ, ਗੁਰਨੈਬ ਸਿੰਘ, ਜਸਵਿੰਦਰ ਪਾਲ ਸਿੰਘ ਖਟੜ੍ਹਾ, ਗੁਰਭਿੰਦਰ ਸਿੰਘ, ਹਰਜੀਤ ਕੌਰ, ਰੂਬੀਰਾਣੀ, ਸੁਖਪ੍ਰੀਤ ਕੌਰ, ਰਸਪਿੰਦਰ ਪਾਲ ਕੌਰ ਤੋਂ ਇਲਾਵਾ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬਲਬੀਰ ਸਿੰਘ ਪੱਪੂ, ਗੁਰਜੀਤ ਸਿੰਘ, ਮੈਂਬਰ ਗੁਰਸੇਵਕ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।