7 ਅਕਤੂਬਰ ਤੋਂ ਪਹਿਲਾਂ ਕੋਈ ਮਿਲਰ ਆਪਣੇ ਸ਼ੈਲਰ ਵਿੱਚ ਜੀਰੀ ਸਟੋਰ ਨਹੀਂ ਕਰੇਗਾ। ਸ਼ੈਲਰ ਐਸੋਸੀਏਸ਼ਨ ਰਾਜਪੁਰਾ

ਰਾਜਪੁਰਾ(ਰਾਜੇਸ਼ ਡਾਹਰਾ) 27 ਸਤੰਬਰ : ਅੱਜ ਰਾਜਪੁਰਾ ਦੇ ਰਾਈਸ ਮਿੱਲ ਐਸੋਸੀਏਸ਼ਨ ਦੀ ਮੀਟਿੰਗ ਹੋਈ!ਸ਼ੈਲਰ ਮਾਲਕਾਂ ਨੇ ਮੀਟਿੰਗ ਵਿੱਚ ਉਨ੍ਹਾਂ ਨੇ ਕੁਝ ਅਹਿਮ ਫੈਸਲੇ ਲਏ ! ਉਨ੍ਹਾਂ ਵੱਲੋਂ ਸ਼ੈਲਰ ਮਾਲਕਾਂ ਨਾਲ ਵਿਚਾਰ ਕਰਦੇ ਹੋਏ ਇਹ ਫ਼ੈਸਲੇ ਲਏ ਕਿ 7 ਅਕਤੂਬਰ ਤੱਕ ਕੋਈ ਵੀ ਸ਼ੈਲਰ ਮਾਲਕ ਝੋਨੇ ਦੀ ਅਲਾਟਮੈਂਟ ਲਈ ਕਾਗ਼ਜ਼ ਨਹੀਂ ਦੇਵੇਗਾ ਅਤੇ ਨਾ ਹੀ ਬਾਰਦਾਨਾ ਦਿੱਤਾ ਜਾਵੇਗਾ ! ਜਦ ਤੱਕ ਪੰਜਾਬ ਸਰਕਾਰ ਮੰਗਾਂ ਨਹੀਂ ਮੰਨਦੀ ਤਦ ਤੱਕ ਕੋਈ ਸ਼ੈੱਲਰ ਮਾਲਕ ਆਪਣੇ ਸ਼ੈਲਰ ਵਿੱਚ ਜੀਰੀ ਨਹੀਂ ਸਟੋਰ ਕਰੇਗਾ ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਨੀਤੀ ਤੇ ਕੋਈ ਵੀ ਸ਼ੈਲਰ ਮਾਲਕ ਸਹਿਮਤ ਨਹੀਂ ਹੈ ।ਨਵੀਂ ਨੀਤੀ ਮੁਤਾਬਕ ਸਕਿਓਰਿਟੀ ਰਾਸ਼ੀ ਪੰਜ ਲੱਖ ਤੋਂ ਵਧਾ ਕੇ ਦਸ ਲੱਖ ਕਰ ਦਿੱਤੀ ਗਈ ਹੈ! ਜਿਸ ਵਿੱਚੋਂ ਪੰਜ ਲੱਖ ਨਾਂ ਵਾਪਸੀ ਯੋਗ ਹਨ ! ਜੋ ਕਿ ਸ਼ੈੱਲਰ ਮਾਲਕਾਂ ਨਾਲ ਵੱਡਾ ਧੱਕਾ ਹੈ ! ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਐਫ,ਸੀ,ਆਈ ਤੋਂ ਸਮੇ-ਸਮੇ ਤੇ ਸਪੇਸ ਦਾ ਪ੍ਰਬੰਧ ਨਹੀਂ ਕਰਵਾਉਂਦੀ ਇਸ ਕਾਰਨ ਸਾਡੇ ਸਾਰੇ ਮਿਲਰਾਂ ਵਲੋਂ ਇਹ ਫੈਸਲਾ ਲਿਆ ਗਿਆ ਹੈ। ਕਿ ਸਰਕਾਰ ਜੀਰੀ ਦਾ ਭੰਡਾਰ ਸਾਡੇ ਸ਼ੈਲਰ ਵਿਚ ਸਿੰਗਲ ਕਸਟਡੀ ਵਿਚ ਖੁਦ ਕਰ ਲਵੇ ।ਸਾਰੇ ਮਿਲਰ ਆਪਣੀ ਆਪਣੀ ਜਗ੍ਹਾ ਉਪਲਬਧ ਕਰਵਾ ਦੇਣਗੇ ਅਤੇ ਸਰਕਾਰ ਦੀ ਇਸ ਨੀਤੀ ਵਿੱਚ ਹੋਰ ਬਹੁਤ ਸਾਰੀਆਂ ਅਜਿਹੀਆਂ ਸ਼ਰਤਾਂ ਹਨ ਜੋ ਕਿ ਸ਼ੈਲਰ ਇੰਡਸਟਰੀ ਨੂੰ ਤਬਾਹੀ ਦੇ ਰਸਤੇ ਲੈ ਜਾਵੇਗੀ ਇਸ ਲਈ ਸਾਰੇ ਸ਼ੈਲਰ ਮਾਲਕਾਂ ਨੇ ਇਸ ਮਾਰੂ ਨੀਤੀ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਹੈ ।ਅਤੇ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜਦ ਤਕ ਸਰਕਾਰ ਦੁਆਰਾ ਇਸ ਸ਼ੈਲਰ ਮਾਰੂ ਨੀਤੀ ਨੂੰ ਠੀਕ ਨਹੀਂ ਕੀਤਾ ਜਾਂਦਾ ਅਤੇ ਸਕਿਓਰਟੀ ਰਾਸ਼ੀ ਪਿਛਲੇ ਸਾਲ ਵਾਲੀ ਤੇ ਬਾਰਦਾਨੇ ਦੀ ਰਾਸ਼ੀ ਯੂਜ਼ਰ ਚਾਰਜ ਮਿਲਿੰਗ ਬਿੱਲ ਦੇ ਬਕਾਏ ਨਹੀਂ ਦਿੱਤੇ ਜਾਂਦੇ ਤਾਂ ਤੱਕ ਕੋਈ ਸ਼ੈਲਰ ਮਾਲਕ ਅਲਾਟਮੈਂਟ ਸਬੰਧੀ ਕੋਈ ਵੀ ਕਾਗਜ਼ ਨਹੀਂ ਭਰੇਗਾ ਅਤੇ ਬਾਰਦਾਨੇ ਦੀ ਬਕਾਇਆ ਰਾਸ਼ੀ ਬਿਨਾਂ ਕਿਸੇ ਸ਼ਰਤ ਤੋਂ ਵਾਪਸ ਕੀਤੀ ਜਾਵੇ ਅਤੇ ਉਨ੍ਹਾਂ ਅਖੀਰ ਵਿੱਚ ਇਹ ਕਿਹਾ ਕੀ ਜੇ ਆਉਣ ਵਾਲੀ 7 ਅਕਤੂਬਰ ਨੂੰ ਸਾਰੇ ਸ਼ੈਲਰ ਦੇ ਮਾਲਕ ਮੋਗਾ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਜੋ ਮੋਗਾ ਦੀ ਮੀਟਿੰਗ ਵਿੱਚ ਫੈਸਲੇ ਲਏ ਜਾਣਗੇ ਅਸੀਂ ਉਸ ਫੈਸਲੇ ਦਾ ਸਮਰਥਨ ਕਰਾਗੇ ਇਸ ਮੌਕੇ ਤੇ ਸੋਮੀ ਸੇਠੀ, ਦਰਬਾਰਾ ਸਿੰਘ ਰੰਧਾਵਾ, ਰਾਜੇਸ਼ ਟਿੰਨੀ,ਵਰੁਣ ਬਾਂਸਲ, ਸੁਨੀਲ ਬਾਂਸਲ,ਸੰਜੀਵ ਬਾਂਸਲ, ਮਿੰਟੂ ਗਰੋਵਰ, ਸੁਨੀਲ ਗੁਪਤਾ,ਦਵਿੰਦਰ ਸਿੰਘ ਰਣਜੀਤ ਸਿੰਘ, ਰੋਕੀ ਜੀ, ਅਰੁਣ ਗਰਗ, ਤਰਸੇਮ ਜੀ, ਪ੍ਰਦੀਪ ਕਮਲ,ਦੀਪੂ ਬਾਂਸਲ,ਪੰਕਜ ਬਾਂਸਲ,ਅਸ਼ੋਕ ਨਿਰੰਕਾਰੀ,ਮੰਨੀ ਸਰਦਾਨਾ ,ਸੂਰਜ ਭਾਨ, ਰਜਤ ਸੈਣੀ,ਆਸ਼ੂ ਜੀ ਵਿਜੇ ਸ਼ਰਮਾ ,ਸਤੀਸ਼ ਕੁਮਾਰ ਅਤੇ ਲਖਵਿੰਦਰ ਲੱਕੀ, ਕੁਲਵੰਤ ਸਿੰਘ ਭੰਗੂ,ਬਲਜੀਤ ਹਾਜ਼ਰ ਰਹੇ!