ਰਣਜੀਤ ਐਵੀਨਿਊ, ਘਿਓ ਮੰਡੀ ਅਤੇ ਜੀਟੀ ਰੋਡ 'ਤੇ ਬਣਾਏ ਜਾਣਗੇ ਨਵੇ ਫਾਇਰ ਸਟੇਸ਼ਨ, ਨਵੇਂ ਸਟਾਫ ਦੀ ਹੋਵੇਗੀ ਭਰਤੀ ।

ਨਗਰ ਨਿਗਮ ਸ਼ਹਿਰ ਵਿਚ 4 ਨਵੇਂ ਫਾਇਰ ਸਟੇਸ਼ਨ ਤਿਆਰ ਕਰਨ ਜਾ ਰਹੀ ਹੈ । ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ਵਿੱਚ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ । ਬਟਾਲਾ ਰੋਡ - ਲਾਰੇਂਸ ਰੋਡ (ਜ਼ੋਨ ਨੰਬਰ 6 (ਪੈਟਰੋਲ ਪੰਪ ਦੇ ਸਾਹਮਣੇ ਜਾਂ ਪੈਨੋਰਮਾ, ਕੰਪਨੀ ਬਾਗ), ਘੀ ਮੰਡੀ, ਜੀਟੀ ਰੋਡ ਜਲੰਧਰ (ਜੀਟੀ ਰੋਡ ਰਮਤਾਲਈ ਤੋਂ ਗੋਲਡਨ ਗੇਟ ਤੱਕ) ਅਤੇ ਰਣਜੀਤ ਐਵੀਨਿਊ ਨਿਗਮ ਦੇ ਦਫ਼ਤਰ ਵਿੱਚ ਇਹ ਸਟੇਸ਼ਨ ਬਣਾਏ ਜਾ ਸਕਦੇ ਹਨ । ਨਿਗਮ ਵੱਲੋਂ ਪੇਸ਼ ਕੀਤੇ ਪ੍ਰਸਤਾਵ ਅਨੁਸਾਰ ਨਵਾਂ ਫਾਇਰ ਸਟੇਸ਼ਨ ਬਣਨ ਤੋਂ ਬਾਅਦ ਸਟਾਫ ਦੀ ਜ਼ਰੂਰਤ ਹੋਏਗੀ । ਇਸ ਵੇਲੇ ਰੋਜ਼ਾਨਾ ਤਿੰਨ ਸ਼ਿਫਟਾਂ ਵਿਚ 4 ਫਾਇਰ ਸਟੇਸ਼ਨ ਚਲਾਏ ਜਾ ਰਹੇ ਹਨ । ਸਟਾਫ 8-8 ਘੰਟੇ ਦੀ ਡਿਊਟੀ ਦਿੰਦਾ ਹੈ । ਉਥੇ ਹੀ ਨਵੇਂ ਚਾਰ ਸਟੇਸ਼ਨਾਂ 'ਤੇ ਕੁੱਲ 12 ਸ਼ਿਫਟਾਂ ਲਈ 48 ਫਾਇਰਮੈਨ (4 ਫਾਇਰਮੈਨ ਪ੍ਰਤੀ ਸ਼ਿਫਟ) ਦੀ ਜ਼ਰੂਰਤ ਹੋਏਗੀ । ਇਸ ਤੋਂ ਇਲਾਵਾ 4 ਡਰਾਈਵਰਾ ਆਪ੍ਰੇਟਰ ਰਖਣੇ ਹੋਣਗੇ । ਇਸ ਦੇ ਨਾਲ ਹੀ, ਜੀਟੀ ਰੋਡ ਜਲੰਧਰ 'ਤੇ ਖੋਲ੍ਹਣ ਵਾਲਾ ਫਾਇਰ ਸਟੇਸ਼ਨ ਉਦੋਂ ਤਕ ਉਥੇ ਰਹੇਗਾ ਜਦੋਂ ਤਕ ਉਦਯੋਗ ਵਿਭਾਗ ਤੋਂ ਫੋਕਲ ਪੁਆਇੰਟ ਵਿਖੇ ਸਟੇਸ਼ਨ ਲਈ ਜਗ੍ਹਾ ਨਹੀਂ ਮਿਲ ਜਾਂਦੀ । ਰਣਜੀਤ ਐਵੀਨਿਊ ਵਿਖੇ ਫਾਇਰ ਸਟੇਸ਼ਨ ਨਿਗਮ ਉਦੋਂ ਤੱਕ ਦਫਤਰ ਵਿਚ ਰਹੇਗੀ ਜਦੋਂ ਤੱਕ ਨਗਰ ਸੁਧਾਰ ਟਰੱਸਟ ਤੋਂ ਜਗ੍ਹਾ ਨਹੀਂ ਮਿਲਦੀ ।