ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਪੰਜਵੀਂ ਕਨਵੋਕੇਸ਼ਨ

ਪਟਿਆਲਾ, 8 ਸਤੰਬਰ: (ਪੀ ਐੱਸ ਗਰੇਵਾਲ)-ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਸਿੱਧੂਵਾਲ ਵਿਖੇ ਪੰਜਵੀਂ ਕਨਵੋਕੇਸ਼ਨ ਮੌਕੇ 160 ਕਾਨੂੰਨ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਡਿਗਰੀ ਵੰਡ ਸਮਾਰੋਹ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਜੱਜ ਜਸਟਿਸ ਉਦੇ ਉਮੇਸ਼ ਲਲਿਤ ਨੇ ਕੀਤੀ ਜਦੋਂਕਿ ਜਸਟਿਸ ਹੇਮੰਤ ਗੁਪਤਾ ਨੇ ਕਨਵੋਕੇਸ਼ਨ ਭਾਸ਼ਣ ਦਿੱਤਾ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਤੇ ਯੂਨੀਵਰਸਿਟੀ ਦੇ ਚਾਂਸਲਰ ਜਸਟਿਸ ਕ੍ਰਿਸ਼ਨਾ ਮੁਰਾਰੀ ਨੇ 160 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਇਸ ਮੌਕੇ ਜਸਟਿਸ ਉਦੇ ਲਲਿਤ, ਜਸਟਿਸ ਹੇਮੰਤ ਗੁਪਤਾ, ਜਸਟਿਸ ਕ੍ਰਿਸ਼ਨਾ ਮੁਰਾਰੀ ਸਮੇਤ ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.ਪੀ.ਐਸ. ਜਸਵਾਲ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ 10 ਹੋਣਹਾਰ ਵਿਦਿਆਰਥੀਆਂ ਨੂੰ ਮੈਡਲ ਪ੍ਰਦਾਨ ਕੀਤੇ।ਡਿਗਰੀ ਵੰਡ ਸਮਾਰੋਹ ਦੌਰਾਨ ਜਸਟਿਸ ਉਦੇ ਉਮੇਸ਼ ਲਲਿਤ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਵਿਦਿਅਕ ਅਦਾਰਿਆ ਦਾ ਅਹਿਮ ਰੋਲ ਹੁੰਦਾ ਹੈ ਵਿਦਿਆਰਥੀ ਜੋ ਵਿਦਿਆ ਗ੍ਰਹਿਣ ਕਰਦਾ ਹੈ ਉਸ ਅਨੁਸਾਰ ਹੀ ਸਮਾਜ ਵਿਚ ਵਿਚਰਦਾ ਹੈ ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਦੇਸ਼ ਦੀ ਨਾਮੀ ਯੂਨੀਵਰਸਿਟੀ ਪਾਸੋਂ ਡਿਗਰੀ ਹਾਸਲ ਕੀਤੀ ਹੈ ਜੋ ਉਨ੍ਹਾਂ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕਰੇਗੀ।ਜਸਟਿਸ ਹੇਮੰਤ ਗੁਪਤਾ ਨੇ ਆਪਣੇ ਕਨਵੋਕੇਸ਼ਨ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਤੇ ਲਗਨ ਨਾਲ ਕੀਤੀ ਪੜ੍ਹਾਈ ਸਦਕਾ ਕਾਨੂੰਨ ਦੀਆਂ ਵੱਖ-ਵੱਖ ਡਿਗਰੀਆਂ ਹਾਸਲ ਕਰਨ ਲਈ ਵਧਾਈ ਦਿੱਤੀ ਤੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਜਿਥੇ ਭਾਰਤੀ ਕਾਨੂੰਨ ਨੇ ਹਰੇਕ ਨਾਗਰਿਕ ਨੂੰ ਕੁਝ ਅਧਿਕਾਰ ਦਿੱਤੇ ਹਨ ਉਥੇ ਨਾਲ ਹੀ ਕੁਝ ਜਿੰਮੇਵਾਰੀਆਂ ਵੀ ਹਨ ਇਨ੍ਹਾਂ ਦੋਨਾਂ ਦੇ ਸੁਮੇਲ ਨਾਲ ਹੀ ਇਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਅਤੇ ਕਾਨੂੰਨ ਦੇ ਵਿਦਿਆਰਥੀਆਂ ਦਾ ਇਸ ਵਿਚ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਮਾਜ 'ਚ ਚੰਗੇ ਬੁਰੇ ਦੀ ਪਹਿਚਾਣ ਕਰਾਉਣ ਲਈ ਕਾਨੂੰਨੀ ਦੇ ਵਿਦਿਆਰਥੀ ਅਹਿਮ ਰੋਲ ਅਦਾ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਦੀਆਂ ਉਦਾਹਰਣਾ ਦਿੰਦੇ ਹੋਏ ਇਕ ਚੰਗੇ ਇਨਸਾਨ ਬਣਨ ਲਈ ਸੇਧ ਲੈਣ ਦੀ ਗੱਲ ਆਖੀ।ਇਸ ਤੋਂ ਪਹਿਲਾਂ ਆਰ.ਜੀ.ਐਨ.ਯੂ.ਐਲ. ਦੇ ਉਪ ਕੁਲਪਤੀ ਡਾ. ਪੀ.ਐਸ. ਜੈਸਵਾਲ ਨੇ ਜੀ ਆਇਆਂ ਆਖਦਿਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਯੂਨੀਵਰਸਿਟੀ ਦੇ ਰਜਿਸਟਰਾਰ ਸ੍ਰੀ ਨਾਰੇਸ਼ ਕੁਮਾਰ ਵੰਤਸ ਨੇ ਡਿਗਰੀ ਵੰਡ ਸਮਾਰੋਹ ਸ਼ੁਰੂ ਕਰਵਾਇਆ ਤੇ ਧੰਨਵਾਦ ਕੀਤਾ। ਇਸ ਪੰਜਵੇਂ ਡਿਗਰੀ ਵੰਡ ਸਮਾਰੋਹ ਦੌਰਾਨ 2 ਪੀ.ਐਚ.ਡੀ., 42 ਐਲ.ਐਲ.ਐਮ. ਅਤੇ 116 ਬੀ.ਏ.ਐਲ.ਐਲ.ਬੀ ਦੀਆਂ ਡਿਗਰੀਆਂ ਵੰਡੀਆਂ ਗਈਆਂ। ਇਸ ਤੋਂ ਬਿਨ੍ਹਾਂ 10 ਮੈਰੀਟੋਰੀਅਸ ਵਿਦਿਆਰਥੀਆਂ ਨੂੰ ਚਾਂਸਲਰ ਮੈਡਲ, ਵਾਈਸ ਚਾਂਸਲਰ ਮੈਡਲ, ਬੈਸਟ ਗਰਲ ਸਟੂਡੇਟ ਮੈਡਲ, ਆਰ.ਜੀ.ਐਨ.ਯੂ.ਐਲ. ਮੈਡਲ ਫਾਰ ਐਕਸੀਲੈਂਸ, ਸੁਰਾਨਾ ਐਂਡ ਸੁਰਾਨ ਮੈਡਲ, ਜਸਟਿਸ ਕੁਲਦੀਪ ਪ੍ਰਕਾਸ਼ ਭੰਡਾਰੀ ਮੈਡਲ, ਮੋਹਨ ਲਾਲ ਹਾਊਸ ਮੈਡਲ, ਲੇਟ ਸ੍ਰੀ ਸੀ.ਬੀ. ਸ਼ਰਮਾ ਐਂਡ ਸ੍ਰੀਮਤੀ ਐਸ.ਡੀ. ਸ਼ਰਮਾ ਮੈਡਲ, ਜਸਟਿਸ ਕੇਸ਼ੋ ਰਾਮ ਪਾਸੀ ਮੈਮੋਰੀਅਲ ਮੈਡਲ ਵੀ ਵੰਡੇ ਗਏ।ਡਿਗਰੀ ਵੰਡ ਸਮਾਰੋਹ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਰਾਜੀਵ ਸ਼ਰਮਾ, ਜਸਟਿਸ ਰਾਕੇਸ਼ ਕੁਮਾਰ ਜੈਨ, ਨੈਸ਼ਨਲ ਲਾਅ ਯੂਨਵਰਸਿਟੀ ਦਿੱਲੀ ਦੇ ਉਪ ਕੁਲਪਤੀ ਪ੍ਰੋ. ਰਣਬੀਰ ਸਿੰਘ, ਨੈਸ਼ਨਲ ਲਾਅ ਯੂਨੀਵਰਸਿਟੀ ਭੋਪਾਲ ਦੇ ਉਪ ਕੁਲਪਤੀ ਪ੍ਰੋ. ਵੀ. ਵਿਜੈ ਕੁਮਾਰ, ਨੈਸ਼ਨਲ ਲਾਅ ਯੂਨੀਵਰਸਿਟੀ ਨਾਗਰਪੁਰ ਦੇ ਉਪ ਕੁਲਪਤੀ ਪ੍ਰੋ. ਵਿਜੈਇੰਦਰ ਕੁਮਾਰ, ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ, ਰਜਿਸਟਰਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਸ੍ਰੀ ਸੰਜੀਵ ਬੇਰੀ, ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਡਿਗਰੀਆਂ ਲੈਣ ਵਾਲੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਸਮੇਤ ਫੈਕਲਟੀ ਮੈਂਬਰ ਵੀ ਮੌਜੂਦ ਸਨ।