ਸਾਂਝ ਕੇਂਦਰ ਬਨੂੜ ਵੱਲੋ ਸਕੂਲੀ ਬੱਚਿਆਂ ਨੂੰ ਦਿੱਤੀ ਟਰੈਫਿਕ ਨਿਯਮਾਂ ਅਤੇ ਮਹਿਲਾ ਸੁਰੱਖਿਆ ਦੀ ਜਾਣਕਾਰੀ

ਰਾਜਪੁਰਾ (ਰਾਜੇਸ਼ ਡਹਰਾ)ਮਾਣਯੋਗ ਐੱਸ ਐੱਸ ਪੀ ਸ਼੍ਰੀ ਮਨਦੀਪ ਸਿੰਘ ਸਿੱਧੂ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਮੁੱਖ ਅਫਸਰ ਥਾਣਾ ਬਨੂੰੜ ਸ਼੍ਰੀ ਸੁਭਾਸ਼ ਕੁਮਾਰ ਅਤੇ ਇੰਚਾਰਜ ਸਾਂਝ ਕੇਦਰ ਬਨੂੰੜ ਮਹਿੰਗਾ ਸਿੰਘ ਦੇ ਸਹਿਯੋਗ ਨਾਲ ਸੰਤ ਬਾਬਾ ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਨੂੰੜ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਕਰਵਾਏ ਗਏ ਸੈਮੀਨਾਰ ਵਿਚ ਸਕੂਲ ਸਟਾਫ ਅਤੇ ਬੱਚਿਆ ਨੂੰ ਸ਼ਕਤੀ ਐਪ ਅਤੇ ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਮਹਿਲਾ ਸੁਰੱਖਿਆ ਅਭਿਆਨ ਦੀ ਜਾਣਕਾਰੀ ਦਿੱਤੀ ਗਈ ਅਤੇ ਸਕੂਲ ਸਟਾਫ ਅਤੇ ਬੱਚਿਆ ਨੂੰ ਟ੍ਰੈਫਿਕ ਨਿਯਮਾਂ ਤੇ DAPO ਦੀ ਜਾਣਕਾਰੀ ਵੀ ਦਿੱਤੀ ਗਈ ।ਇਸ ਮੌਕੇ ਸਾਂਝ ਕੇਂਦਰ ਵਲੋਂ ਨਸ਼ਿਆਂ ਦੇ ਭੈੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਸਕੂਲ ਸਟਾਫ ਅਤੇ ਬੱਚਿਆ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਪੰਜਾਬ ਪੁਲਿਸ ਹੈਲਪ ਲਾਇਨ ਨੰਬਰ 112 ਤੇ 181 ਬਾਰੇ ਜਾਣਕਾਰੀ ਦਿੱਤੀ ਗਈ। ਇਸਤੋ ਇਲਾਵਾ ਕਿਸੇ ਵੀ ਹੋਣ ਵਾਲੀ ਅਣਸੁਹਾਵੀ ਘਟਣਾ ਤੋਂ ਬਚਣ ਲਈ ਸਕੂਲ ਦੇ ਪ੍ਰਿੰਸੀਪਲ ਤੇ ਡਰਾਇਵਰਾਂ ਨੂੰ ਇਕੱਤਰ ਕਰਕੇ ਸਕੂਲ ਵੈਨਾ ਦੇ ਡਾਕੂਮੈਟਸ ਤੇ ਸਕੂਲ ਵੈਨਾ ਦੀ ਸਮੇਂ-ਸਮੇਂ ਅਨੁਸਾਰ ਚੈਕਿੰਗ ਕਰਵਾ ਕੇ ਫਿੱਟਨੈੱਸ ਸਰਟੀਫ਼ਿਕੇਟ ਵੀ ਆਪਣੇ ਕੋਲ ਰੱਖਣ ਦੀ ਹਦਾਇਤ ਕੀਤੀ ਗਈ।