ਹਲਕਾ ਇੰਚਾਰਜ਼ ਹਰੀ ਸਿੰਘ ਨੇ ਪਿੰਡ ਬਾਲੀਆਂ ਤੋਂ ਕੀਤਾ ਰਾਸ਼ਨ ਵੰਡ ਮੁਹਿੰਮ ਦਾ ਆਗਾਜ਼
- ਪੰਜਾਬ
- 07 Apr,2020
ਧੂਰੀ, 6 ਅਪ੍ਰੈਲ (ਮਹੇਸ਼ ਜਿੰਦਲ) - ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੇ ਮੱਦੇਨਜ਼ਰ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਧੂਰੀ ਤੋਂ ਹਲਕਾ ਇੰਚਾਰਜ਼ ਹਰੀ ਸਿੰਘ ਵੱਲੋਂ ਅੱਜ ਹਲਕੇ ਦੇ ਪਿੰਡ ਬਾਲੀਆਂ ਵਿਖੇ ਰਾਸ਼ਨ ਵੰਡਿਆ ਗਿਆ। ਇਸ ਮੌਕੇ ਹਰੀ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਉਨਾਂ ਵੱਲੋਂ ਹਲਕੇ ਅੰਦਰ 5 ਹਜ਼ਾਰ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡਣ ਦਾ ਟਿੱਚਾ ਨਿਰਧਾਰਤ ਕੀਤਾ ਗਿਆ ਹੈ, ਜਿਸ ਤਹਿਤ ਅੱਜ ਪਿੰਡ ਬਾਲੀਆਂ ਸਮੇਤ ਕਰੀਬ 14-15 ਪਿੰਡਾਂ ਵਿੱਚ 800 ਪਰਿਵਾਰਾਂ ਨੂੰ ਇਹ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾਣਗੀਆਂ। ਉਨਾਂ ਕਿਹਾ ਕਿ ਜੇਕਰ ਇਹ ਸੰਕਟ ਹੋਰ ਲੰਬਾ ਚੱਲਦਾ ਹੈ, ਤਾਂ ਫੇਰ ਵੀ ਉਹ ਪਿੱਛੇ ਨਹੀ ਹਟਣਗੇ। ਉਨਾਂ ਇਸ ਮੌਕੇ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਨਾ ਕਰਨ ਅਤੇ ਸੋਸ਼ਲ ਦੂਰੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇਜਿੰਦਰ ਸਿੰਘ ਨੰਨੜੇ, ਜਸਵਿੰਦਰ ਸਿੰਘ ਲੱਕੀ ਲੋਟੇ, ਗੋਨਾ ਜਵੰਧਾ ਤੇ ਰੇਸ਼ਮ ਸਿੰਘ ਵੀ ਹਾਜ਼ਰ ਸਨ।ਕੈਪਸ਼ਨ - ਅਕਾਲੀ ਆਗੂ ਹਰੀ ਸਿੰਘ ਪਿੰਡ ਬਾਲੀਆਂ ਵਿਖੇ ਰਾਸ਼ਨ ਵੰਡਦੇ ਹੋਏ