ਰਾਜਪੁਰਾ 8 ਅਪ੍ਰੈਲ (ਰਾਜੇਸ਼ ਡਾਹਰਾ ) ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ਼੍ਰੀ ਜਗਦੀਸ਼ ਕੁਮਾਰ ਜੱਗਾ ਵੱਲੋਂ ਰਾਜਪੁਰਾ ਸ਼ਹਿਰ ਦੇ 50 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਕੋਰੋਨਾ ਵਾਇਰਸ ਦੇ ਮੱਦੇਨਜਰ ਲੱਗੇ ਕਰਫਿਉ ਦੋਰਾਨ ਅੱਜ ਲਗਾਤਾਰ ਸੱਤਵੇਂ ਦਿਨ ਆਟਾ, ਦਾਲ, ਚੀਨੀ ,ਚਾਵਲ, ਚਾਹ ਪੱਤੀ, ਸਾਬਣ ਸਮੇਤ ਹੋਰ ਘਰੈਲੂ ਲੋੜੀਦਾ ਸਮਾਨ ਲੋਕ ਭਲਾਈ ਟਰੱਸਟ ਦੇ ਦਫਤਰ ਵਿਖੇ ਦਿੱਤਾ ਗਿਆ। ਸ਼੍ਰੀ ਜਗਦੀਸ਼ ਕੁਮਾਰ ਜੱਗਾ ਜੀ ਨੇ ਕਿਹਾ ਕਿ ਅਸੀ ਹਲਕਾ ਰਾਜਪੁਰਾ ਦੇ ਪਿਡਾ ਦੇ 1000 ਬੇਰੁਜਗਾਰ ਅਤੇ ਜਰੁਰਤਮੰਦ ਪਰਿਵਾਰਾ ਤੱਕ ਜਰੂਰਤ ਦਾ ਰਾਸ਼ਨ ਦੇਣ ਜਾ ਰਹੇ ਹਾਂ। ਜਿਸ ਦੀ ਤਿਆਰੀ ਮੈ ਖੁਦ ਆਪ ਕਰਵਾਈ। ਇਸ ਮੋਕੇ ਜਗਦੀਸ਼ ਕੁਮਾਰ ਜੱਗਾ ਜੀ ਨੇ ਕਿਹਾ ਕਿ ਜਦੋਂ ਤੱਕ ਲਾਕਡਾਉਨ ਜਾਰੀ ਰਹੇਗਾ ਮੈ ਹਲਕਾ ਰਾਜਪੁਰਾ ਦੇ ਲੋਕਾ ਦੀ ਮਦਦ ਕਰਦਾ ਰਹਾਗਾ।