ਖਾਲਸਾ ਕਾਲਜ ਨੇ ਜਿੱਤੀ ਯੂਥ ਫੈਸਟੀਵਲ ਦੀ ਆਵਰਆਲ ਟਰਾਫੀ

ਖਾਲਸਾ ਕਾਲਜ ਫਾਰ ਵੂਮੈਨ ਵਿਖੇ ਆਯੋਜਿਤ ਦੋ ਰੋਜ਼ਾ ਪੰਜਵਾਂ ਖਾਲਸਾ ਕਾਲਜ ਯੂਥ ਫੈਸਟੀਵਲ ਆਪਣੇ ਮਿੱਠੇ ਪਲਾਂ ਦੀ ਖੁਸ਼ਬੂ ਫੈਲਾਉਂਦੇ ਹੋਏ ਸ਼ੁੱਕਰਵਾਰ ਨੂੰ ਸਮਾਪਤ ਹੋਇਆ । 20 ਫਰਵਰੀ ਨੂੰ ਸ਼ੁਰੂ ਹੋਣ ਵਾਲੇ ਉਤਸਵ ਦੇ ਆਖ਼ਰੀ ਦਿਨ ਖਾਲਸਾ ਕਾਲਜ ਨੇ ਆਵਰਆਲ ਟਰਾਫੀ ਹਾਸਲ ਕੀਤੀ । ਖਾਲਸਾ ਕਾਲਜ ਆਫ਼ ਐਜੂਕੇਸ਼ਨ ਜੀਟੀ ਰੋਡ ਨੇ ਫਸਟ ਰਨਰਅਪ ਅਤੇ ਖਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਨੇ ਦੂਜਾ ਰਨਰਅਪ ਵਜੋਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਖਾਲਸਾ ਕਾਲਜ ਮੈਨੇਜਮੈਂਟ ਅਧੀਨ ਚੱਲ ਰਹੇ 13 ਕਾਲਜਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਉਤਸਵ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ । ਜੇਤੂ ਵਿਦਿਆਰਥੀਆਂ ਨੂੰ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸੈਕਟਰੀ ਸ੍ਰ. ਰਜਿੰਦਰ ਮੋਹਨ ਸਿੰਘ ਛੀਨਾ ਨੇ ਸਨਮਾਨਤ ਕੀਤਾ ।