ਪੰਜਾਬ ਚ ਜਿਮਨੀ ਚੋਣਾਂ ਸ਼ਾਂਤਮਈ ਤਰੀਕੇ ਨਾਲ ਸੰਪੂਰਨ, ਵੋਟ ਫ਼ੀਸਦ ਰਹੀ ਘੱਟ l

21 ਅਕਤੂਬਰ ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਚ ਹੋਈਆਂ ਜਿਮਨੀ ਚੋਣਾਂ ਸ਼ਾਂਤਮਈ ਤਰੀਕੇ ਨਾਲ ਸੰਪੂਰਨ ਹੋ ਗਈਆਂ ਹਨ l ਇਹਨਾਂ ਚੋਣਾਂ ਵਿਚ ਵੋਟ ਫ਼ੀਸਦ 2017 ਦੀਆਂ ਵਿਧਾਨ ਸਭਾ ਚੋਣਾਂ ਨਾਲ੍ਲੋੰ ਘੱਟ ਰਹੀ l ਪੰਜਾਬ ਵਿਚ ਕੁੱਲ 65.57% ਵੋਟ ਪ੍ਰਤੀਸ਼ਤ ਰਿਕਾਰਡ ਕੀਤੀ ਗਈ ਜਿਨ੍ਹੰਨ ਵਿਚੋਂ ਫਗਵਾੜਾ ਵਿਚ 55.97 %, ਮੁਕੇਰੀਆਂ ਵਿਚ 58.62 %, ਦਾਖਾ ਵਿਚ 71.64 % ਅਤੇ ਜਲਾਲਾਬਾਦ ਵਿਖੇ 75.46 % ਵੋਟ ਪ੍ਰਤੀਸ਼ਤ ਰਿਕਾਰਡ ਕੀਤੀ ਗਈ l ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਪੰਜਾਬ ਦੇ ਲੋਕਾਂ ਦਾ ਸ਼ਾਂਤ ਮਈ ਅਤੇ ਸਰਲ ਤਰੀਕੇ ਨਾਲ ਆਪਣੇ ਵੋਟ ਦੇ ਅਧਿਕਾਰ ਦਾ ਇਸ੍ਤੀਮਾਲ ਕਰਨ ਤੇ ਧੰਨਵਾਦ ਕੀਤਾ l