ਨਗਰ ਕੌਂਸਲ ਦੋਰਾਹਾ ਦਫ਼ਤਰ ਵਿਖੇ ਦੇਸ਼ ਦਾ 72ਵਾਂ ਗਣਤੰਤਰ ਦਿਵਸ ਮਨਾਇਆ ਗਿਆ।

26, ਜਨਵਰੀਦੋਰਾਹਾ/ (ਅਮਰੀਸ਼ ਆਨੰਦ) : ਸਥਾਨਕ ਨਗਰ ਕੌਂਸਲ ਦੋਰਾਹਾ ਦਫ਼ਤਰ ਵਿਖੇ ਦੇਸ਼ ਦਾ 72ਵਾਂ ਗਣਤੰਤਰ ਦਿਵਸ ਮਨਾਇਆ ਗਿਆ।ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਦੋਰਾਹਾ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਸ.ਗੁਰਬਖਸ਼ਸੀਸ ਸਿੰਘ ਜੀ ਨੇ ਅਦਾ ਕੀਤੀ। ਗੁਰਬਖਸ਼ਸੀਸ ਸਿੰਘ ਜੀ ਨੇ ਹਾਜ਼ਰੀਨ ਮੈਬਰਾਂ ਤੇ ਸਕੂਲ਼ ਦੇ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਵਾਰੇ ਚਾਨਣਾ ਪਾਇਆ,ਹਾਜ਼ਰੀਨ ਸਕੂਲ ਦੇ ਵਿਦਿਆਰਥੀਆਂ ਦੁਆਰਾ ਗਣਤੰਤਰ ਦਿਵਸ‘ਸਬੰਧੀ ਕਵਿਤਾਵਾਂ ਅਤੇ ਦੇਸ਼ ਭਗਤੀ ਦੇ ਗੀਤ ਗਾਏ ਗਏ। ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਸ.ਗੁਰਬਖਸ਼ਸੀਸ ਸਿੰਘ ਜੀ ਦੁਆਰਾ 72 ਵੇ ਗਣਤੰਤਰ ਦਿਵਸ ਦੀ ਸਮੂਹ ਸਟਾਫ਼ ਅਤੇ ਹਾਜ਼ਿਰ ਸਕੂਲ ਦੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਗਈ ਤੇ ਖੁਸ਼ੀ ਵਿਚ ਲੱਡੂ ਵੰਡੇ ਗਏ ਤੇ ਇਸ ਮੌਕੇ ਸਕੂਲ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ,ਇਸ ਮੌਕੇ ਓਹਨਾਂ ਨਾਲ ਨਗਰ ਕੌਂਸਲ ਦੋਰਾਹਾ ਦੇ ਸੈਨਟਰੀ ਇੰਸਪੈਕਟਰ ਅਜੈ ਕੁਮਾਰ ਤੇ ਨਗਰ ਕੌਂਸਲ ਦੋਰਾਹਾ ਸਟਾਫ ਦੇ ਸਾਰੇ ਕਰਮਚਾਰੀ ਵੀ ਮੌਜੂਦ ਸਨ.