ਪੰਜ ਤੱਤਾਂ 'ਚ ਵਿਲੀਨ ਹੋਏ,''ਮਾਤਾ ਕਲਾ ਦੇਵੀ" ਨਮ ਅੱਖਾਂ ਨਾਲ ਕਿਹਾ ਅਲਵਿਦਾ

ਦੋਰਾਹਾ, (ਅਮਰੀਸ਼ ਆਨੰਦ) ਦੋਰਾਹਾ ਦੇ ਉੱਘੇ ਸਮਾਜ ਸੇਵੀ ਨਰਿੰਦਰ ਆਨੰਦ,ਕ੍ਰਿਸ਼ਨ ਆਨੰਦ,ਲੇਖਰਾਜ ਆਨੰਦ (ਆਨੰਦ ਭਰਾਵਾਂ)ਨੂੰ ਉਸ ਸਮੇ ਗਹਿਰਾ ਸਦਮਾ ਲਗਾ,ਜਦੋ ਉਹਨਾ ਦੇ ਪੂਜਨੀਕ ਮਾਤਾ ਸ਼੍ਰੀਮਤੀ ਕਲਾ ਦੇਵੀ ਜੀ(ਧਰਮਪਤਨੀ ਸਵ.ਸੱਤਪਾਲ ਆਨੰਦ)(87)ਲੰਮੇ ਸਮੇ ਤੋਂ ਬਿਮਾਰ ਹੋਣ ਕਰ ਕੇ ਅੱਜ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 5 ਵਜੇ,ਸ਼ਿਵਪੁਰੀ ਸ਼ਮਸ਼ਾਨਘਾਟ ਦੋਰਾਹਾ ਵਿਖੇ ਰਿਸ਼ਤੇਦਾਰਾਂ ਦੋਸਤਾਂ ਤੇ ਨਗਰ ਨਿਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ,ਉਹਨਾਂ ਦੀ ਮ੍ਰਿਤਕ ਦੇਹਿ ਨੂੰ ਉਹਨਾਂ ਦੇ ਸਪੁੱਤਰ ਨਰਿੰਦਰ ਆਨੰਦ ਨੇ ਨੰਮ ਅੱਖਾਂ ਨਾਲ ਅਗਨੀ ਦਿੱਤੀ।ਸਵ.ਮਾਤਾ ਕਲਾ ਦੇਵੀ ਨੂੰ ਅੰਤਿਮ ਵਿਦਾਈ ਦੇਣ ਲਈ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸ੍ਰੀ ਸੁਦਰਸ਼ਨ ਕੁਮਾਰ ਸ਼ਰਮਾ,ਹਿੰਦੂ ਧਰਮਸ਼ਾਲਾ ਦੇ ਪ੍ਰਧਾਨ ਡਾ.ਜੇ.ਐਲ ਆਨੰਦ(ਆਨੰਦ ਡੈਂਟਲ ਹਸਪਤਾਲ)ਸ਼ਿਵ ਸੈਨਾ ਹਿੰਦੂਸਤਾਨ ਪੰਜਾਬ ਦੇ ਵਾਈਸ ਪ੍ਰਧਾਨ ਰਿਟ.ਡੀ.ਐੱਸ.ਪੀ ਰਾਜਿੰਦਰਪਾਲ ਆਨੰਦ, ਸਾਬਕਾ ਪ੍ਰਧਾਨ ਸ਼੍ਰੀ ਆਦਰਸ਼ਪਾਲ ਬੈਕਟਰ,ਕੌਂਸਲਰ ਰਾਜਿੰਦਰ ਗਹੀਰ,ਬਿੱਟਾ ਆਨੰਦ,ਸੁਦਰਸ਼ਨ ਆਨੰਦ,ਰਾਕੇਸ਼ ਆਨੰਦ,ਬੌਬੀ ਕਪਿਲਾ,ਵਿਕਾਸ ਭੰਡਾਰੀ ਮੁਨੀਸ਼ ਵੋਹਰਾ,ਡਾ.ਰਮਨ,ਪਾਲੀ ਬੈਕਟਰ,ਡਾ.ਲਾਭ ਅੰਟਾਲ,ਅਮਰੀਸ਼ ਆਨੰਦ,ਰਾਕੇਸ਼ ਬੈਕਟਰ,ਅਵਤਾਰ ਸਿੰਘ ਗੁਰਥਲੀ,ਪੰਕਜ ਗੌਤਮ,ਰਾਜੂ ਆਨੰਦ,ਰਾਹੁਲ ਬੈਕਟਰ,ਮਾਨ ਚੰਦਨ,ਮੋਹਨ ਲਾਲ(ਹੇਅਰ ਡਰੈੱਸਰ),ਰਮੇਸ਼ ਕੁਮਾਰ ਮੇਸ਼ੀ,ਮੋਹਨ ਲਾਲ ਪਾਂਡੇ,ਵਿਜੈ ਮਰਵਾਹਾ,ਨੌਰਾਤਾਂ ਸਿੰਘ ਮਾਨ,ਰਾਮ ਕ੍ਰਿਸ਼ਨ ਗਹੀਰ,ਰਾਣਾ ਕੂਨਰ,ਮਾਸਟਰ ਰਵਿੰਦਰ ਸਿੰਘ,ਦਵਿੰਦਰ ਸੂਦ,ਕੀਮਤੀ ਲਾਲ ਸ਼ਰਮਾ,ਪੰਡਿਤ ਅਮਰੀਸ਼ ਰਿਸ਼ੀ,ਅਨੀਸ਼ ਭਨੋਟ,ਰੋਹਿਤ ਕੁਮਾਰ,ਮਨਜੀਤ,ਸੰਦੀਪ ਰਾਜਪਾਲ,ਤੋਂ ਇਲਾਵਾ ਸਮੁਚੇ ਸ਼ਹਿਰ ਦੋਰਾਹਾ ਵਾਸੀਆਂ,ਰਾਜਨੀਤਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਵਲੋਂ ਓਹਨਾ ਦੇ ਬੇਟੇ ਨਰਿੰਦਰ ਆਨੰਦ,ਕ੍ਰਿਸ਼ਨ ਆਨੰਦ,ਲੇਖਰਾਜ ਆਨੰਦ ਤੇ ਓਹਨਾ ਦੇ ਪੋਤਰੇ ਤਰੁਣ ਆਨੰਦ,ਪ੍ਰਤੀਸ਼ ਆਨੰਦ,ਹੇਮੰਤ ਆਨੰਦ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ.