ਸਿੱਖ ਮਿਸ਼ਨਰੀ ਕਾਲਜ ਦੀ 'ਧਾਰਮਿਕ ਪ੍ਰੀਖਿਆ 2024' ਦਾ ਨਤੀਜਾ ਇਸ ਹਫਤੇ ਜਾਰੀ ਹੋਵੇਗਾ
- ਪੰਥਕ ਮਸਲੇ ਅਤੇ ਖ਼ਬਰਾਂ
- Sun Jan,2025
ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਲਈ ਗਈ "ਧਾਰਮਿਕ ਪ੍ਰੀਖਿਆ 2024" ਦਾ ਨਤੀਜਾ ਇਸ ਹਫਤੇ ਜਾਰੀ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਸੰਸਥਾ ਵੱਲੋਂ ਪੱਕੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ, ਪਰ ਅੰਦਾਜ਼ਾ ਹੈ ਕਿ ਇਹ ਨਤੀਜਾ 16 ਜਾਂ 17 ਜਨਵਰੀ ਨੂੰ ਜਾਰੀ ਕੀਤਾ ਜਾ ਸਕਦਾ ਹੈ।
ਡਾਇਰੈਕਟਰ ਧਾਰਮਿਕ ਪ੍ਰੀਖਿਆ,ਸਰਦਾਰ ਹਰਵਿੰਦਰ ਸਿੰਘ ਜੀ ਨੇ ਦੱਸਿਆ ਕਿ ਇਸ ਸਾਲ 80,000 ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਭਾਗ ਲਿਆ ਅਤੇ 1,400 ਤੋਂ ਵੱਧ ਸਕੂਲਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਉਹਨਾਂ ਦੱਸਿਆ ਕਿ ਪ੍ਰੀਖਿਆ ਦਾ ਨਤੀਜਾ ਸੰਸਥਾ ਦੀ ਵੈਬਸਾਈਟ result.sikhmissionarycollege.org 'ਤੇ ਉਪਲਬਧ ਹੋਵੇਗਾ।
ਸਰਦਾਰ ਹਰਵਿੰਦਰ ਸਿੰਘ ਨੇ ਸਿੱਖ ਮਿਸ਼ਨਰੀ ਕਾਲਜ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪ੍ਰਚਾਰਤ ਕਰਨ ਵਾਲੀ ਨਿਸ਼ਕਾਮ ਸੰਸਥਾ ਵਜੋਂ ਵਿਆਖਿਆ ਕੀਤੀ। ਇਹ ਸੰਸਥਾ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਅਤੇ ਧਾਰਮਿਕ ਸਿੱਖਿਆ ਪਹੁੰਚਾਉਣ ਲਈ ਸਮਰਪਿਤ ਹੈ।
Leave a Reply