ਰਾਜਪੁਰਾ : 24 ਜੂਨ (ਰਾਜੇਸ਼ ਡਾਹਰਾ ) ਪੰਜਾਬ ਵਿੱਚ ਰਾਜਪੁਰਾ ਸ਼ਹਿਰ ਨੂੰ ਸਭ ਤੋਂ ਸੋਹਣਾ ਅਤੇ ਸਾਫ ਬਣਾਉਣ ਲਈ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਕਈ ਵਿਕਾਸ ਕਾਰਜ ਕੀਤੇ ਗਏ ਅਤੇ ਕਈ ਕਰੋੜਾਂ ਦੇ ਕੰਮ ਚੱਲ ਰਹੇ ਹਨ। ਇਸੇ ਲੜੀ ਵਿੱਚ ਰਾਜਪੁਰਾ ਦੇ ਸੁੰਦਰਿਕਰਨ ਲਈ ਨਗਰ ਕੌਂਸਲ ਵਲੋਂ ਅੱਜ ਰਾਜਪੁਰਾ ਦੇ ਫੁਆਰਾ ਚੋਕ ਦੇ ਨਜ਼ਦੀਕ ਇਕ ਲਾਈਟ ਵਾਲਾ I L❤️VE RAJPURA ਦਾ ਸਾਈਨ ਬੋਰਡ ਲਗਾ ਕੇ ਰਾਜਪੁਰਾ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਦਿਤੇ।ਜਿਸਦਾ ਉਦਘਾਟਨ ਅੱਜ ਯੂਥ ਕਾਂਗਰਸ ਦੇ ਜ਼ਿਲਾ ਦਿਹਾਤੀ ਪ੍ਰਧਾਨ ਨਿਰਭੈ ਸਿੰਘ ਮਿਲਟੀ ਵਲੋਂ ਸਾਈਨ ਬੋਰਡ ਦੀ ਲਾਈਟ ਜਲਾ ਕੇ ਸ਼ਹਿਰ ਨੂੰ ਸਮਰਪਿਤ ਕੀਤਾ ਗਿਆ।ਇਸ ਮੌਕੇ ਤੇ ਉਹਨਾਂ ਨਾਲ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਵਨੀਤ ਸਿੰਘ,ਪੈਪਸੂ ਵਿਕਾਸ ਬੋਰਡ ਦੇ ਵਾਇਸ ਚੇਅਰਮੈਨ ਵਿਨੈ ਨਿਰੰਕਾਰੀ, ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ, ਯੂਥ ਕਾਂਗਰਸ ਸ਼ਹਿਰੀ ਪ੍ਰਧਾਨ ਮੁਹੱਬਤ ਸਿੰਘ ਬਾਜਵਾ, ਸੈਨੀਟੇਰੀ ਇੰਸਪੈਕਟਰ ਵਿਕਾਸ ਚੋਧਰੀ ਅਤੇ ਅਨਿਲ ਟੰਨੀ ਸਹਿਤ ਵੱਡੀ ਗਿਣਤੀ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਸਹਿਤ ਨਗਰ ਕੌਂਸਲ ਦੇ ਮੁਲਾਜ਼ਮ ਹਾਜਿਰ ਸਨ।