ਬੰਗੀ ਨਿਹਾਲ ਸਿੰਘ ਵਿਖੇ ਕਰੋਨਾ ਰੋਕੂ ਵੈਕਸੀਨੇਸ਼ਨ ਤੇ ਟੈਸਟਿੰਗ ਕੈਂਪ ਲਾਇਆ,88 ਵਿਅਕਤੀਆਂ ਨੇ ਟੀਕਾਕਰਨ ਤੇ 41 ਨੇ ਟੈਸਟ ਕਰਵਾਇਆ

ਰਾਮਾਂ ਮੰਡੀ ,16 ਜੂਨ(ਬੁੱਟਰ) ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਸਰਪੰਚ ਰਾਜਿੰਦਰ ਸਿੰਘ ਖ਼ਾਲਸਾ-ਗ੍ਰਾਮ ਪੰਚਾਇਤ, ਮਾਲਵਾ ਵੈੱਲਫੇਅਰ ਕਲੱਬ ਅਤੇ ਆਰ.ਐੱਮ.ਪੀ.ਡਾਕਟਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਸਾਂਝੇ ਉਪਰਾਲੇ ਸਦਕਾ ਗੁਰਦੁਆਰਾ ਗੁਪਤਸਰ ਸਾਹਿਬ (ਪਾਤਸ਼ਾਹੀ ਦਸਵੀਂ) ਵਿਖੇ ਕੋਵਿਡ 19 ਦੀ ਟੈਸਟਿੰਗ ਅਤੇ ਵੈਕਸੀਨੇਸ਼ਨ ਕੈਂਪ ਲਾਇਆ ਗਿਆ।ਡਾਕਟਰ ਅੰਜੂ ਕਾਂਸਲ ਐੱਸ.ਐੱਮ.ਓ. ਸੰਗਤ ਦੀ ਦਿਸ਼ਾ-ਨਿਰਦੇਸ਼ਨਾਂ ‘ਚ ਡਾਕਟਰ ਨਿਸ਼ਾ ਗਰਗ ਦੀ ਅਗਵਾਈ ਵਾਲ਼ੀ ਸਿਹਤ ਵਿਭਾਗ ਦੀ ਟੀਮ ਨੇ 18 ਸਾਲ ਤੋਂ ਵਡੇਰੀ ਉਮਰ ਦੇ 88 ਵਿਅਕਤੀਆਂ ਨੂੰ ਕੋਵਾਸ਼ੀਲਡ ਦੀ ਦਵਾਈ ਨਾਲ਼ ਟੀਕਾਕਰਨ ਕੀਤਾ।ਇਸ ਮੌਕੇ ਡਾਕਟਰ ਨਿਸ਼ਾ ਗਰਗ ਨੇ ਕਿਹਾ ਕਿ ਕੋਵਿਡ 19/ਕਰੋਨਾ ਵਾਇਰਸ ਤੋਂ ਬਚਾਅ ਲਈ ਹਰੇਕ ਮਨੁੱਖ ਨੂੰ ਵਹਿਮਾਂ-ਭਰਮਾਂ ‘ਚ ਪੈਣ ਦੀ ਥਾਂ ਜਲਦ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ।ਉਹਨਾਂ ਅੱਗੇ ਕਿਹਾ ਕਿ ਲੋਕਾਂ ਦੁਆਰਾ ਜਾਗਰੂਕ ਹੋਣ ਕਾਰਨ ਹੁਣ ਟੀਕਾਕਰਣ ਪ੍ਰਤੀ ਲੋਕਾਂ ‘ਚ ਵਧੇਰੇ ਉਤਸ਼ਾਹ ਵੇਖਣ ਨੂੰ ਮਿਲ਼ ਰਿਹਾ ਹੈ।ਇਸ ਕੈਂਪ ਦੌਰਾਨ 41 ਵਿਅਕਤੀਆਂ ਨੇ ਕੋਵਿਡ 19 ਟੈਸਟ ਕਰਵਾਇਆ ਅਤੇ ਰੈਪਿਟ ਰਿਪੋਰਟ ‘ਚ ਸਾਰੇ ਨੈਗੇਟਿਵ ਪਾਏ ਗਏ।ਗੁਰਮੀਤ ਸਿੰਘ ਬੁੱਟਰ ਪ੍ਰਧਾਨ ਮਾਲਵਾ ਵੈੱਲਫੇਅਰ ਕਲੱਬ ਨੇ ਸਿਹਤ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਕਲੱਬ ਵੱਲੋਂ ਟੀਮ ਦਾ ਕਲੰਡਰ ਭੇਂਟ ਕਰ ਕੇ ਸਤਿਕਾਰ ਪ੍ਰਗਟ ਕੀਤਾ ਗਿਆ।ਇਸ ਮੌਕੇ ਸਰਪੰਚ ਰਾਜਿੰਦਰ ਸਿੰਘ ਖ਼ਾਲਸਾ,ਪੰਚ ਬੂਟਾ ਸਿੰਘ ਬੁੱਟਰ,ਜਗਸੀਰ ਸਿੰਘ ਧਾਲੀਵਾਲ਼,ਬਾਬਾ ਮਨਖੁਸ਼ਵਿੰਦਰ ਸਿੰਘ,ਜਨਰਲ ਸਕੱਤਰ ਤਰਸੇਮ ਸਿੰਘ ਬੁੱਟਰ,ਜਸਪ੍ਰੀਤ ਸਿੰਘ ਸਿੱਧੂ,ਡਾ.ਜਸਵਿੰਦਰ ਸਿੰਘ ਪੱਪੂ,ਸਿਹਤ ਵਿਭਾਗ ਦੀ ਟੀਮ ਵੱਲੋਂ ਸੀ.ਐੱਚ.ਓ.ਅਮਨਦੀਪ ਕੌਰ, ਸੀ.ਐੱਚ.ਓ.ਤਰੁਣ ਸਿੰਗਲਾ,ਮੇਲ ਵਰਕਰ ਰਾਜਿੰਦਰ ਸਿੰਘ ਜੱਜਲ,ਏ.ਐੱਨ,ਐੱਮ.ਪਰਮਜੀਤ ਕੌਰ, ਏ.ਐੱਨ,ਐੱਮ.ਗਗਨਦੀਪ ਕੌਰ,ਚੰਦ ਸਿੰਘ ਬੰਗੀ ,ਆਸ਼ਾ ਵਰਕਰ ਪਰਮਜੀਤ ਕੌਰ,ਅਨੁਪ੍ਰੀਤ ਕੌਰ,ਰਾਜ ਰਾਣੀ ਆਦਿ ਹਾਜ਼ਰ ਸਨ।